News

ਕਿਸਾਨਾਂ ਦੀ ਜਿੱਤ: ਦਿੱਲੀ ਤੋਂ ਘਰਾਂ ਨੂੰ ਵਾਪਸ ਪਰਤ ਰਹੇ ਕਿਸਾਨ, ਮਨਾ ਰਹੇ ਜਸ਼ਨ

ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ 11 ਦਸੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਉਹਨਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ 11 ਦਸੰਬਰ ਨੂੰ ਉਹ ਦਿੱਲੀ ਤੋਂ ਪੰਜਾਬ  ਲਈ ਰਵਾਨਾ ਹੋਣਗੇ। ਇਸੇ ਤਹਿਤ ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਫਤਹਿ ਮਾਰਚ ਸ਼ੁਰੂ ਹੋ ਗਿਆ ਹੈ। ਅੱਜ ਕਿਸਾਨ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ। ਅੱਜ ਦੇ ਦਿਨ ਕਿਸਾਨ ਵਿਜੇ ਦਿਵਸ ਵਜੋਂ ਮਨਾ ਰਹੇ ਹਨ।

ਦਿੱਲੀ ਤੋਂ ਪੰਜਾਬ ਤੱਕ ਫ਼ਤਹਿ ਮਾਰਚ ਕੱਢਿਆ ਜਾ ਰਿਹਾ ਹੈ। ਗਾਜ਼ੀਪੁਰ ਬਾਰਡਰ ਤੇ ਕਿਸਾਨ ਆਪਣੇ ਤੰਬੂ ਉਤਾਰ ਰਹੇ ਹਨ। ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਸਰਹੱਦੀ ਇਲਾਕਾ ਖਾਲੀ ਕਰ ਦਿੱਤਾ ਹੈ। ਕਿਸਾਨਾਂ ਨੇ ਇੱਕ ਸਾਲ ਤੋਂ ਵੱਧ ਤੋਂ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।

ਹਰ ਕਿਸੇ ਨੇ ਖੁੱਲ੍ਹੇ ਅਸਮਾਨ ਹੇਠ ਅਤੇ ਤੰਬੂਆਂ,ਤਰਪਾਲਾਂ ਵਿੱਚ ਗਰਮੀ ਤੋਂ ਠੰਡ ਤੱਕ ਦਾ ਸਮਾਂ ਹੰਢਾਇਆ। ਪਰ ਕੋਈ ਵੀ ਮੌਸਮ ਕਿਸਾਨਾਂ ਦੇ ਹੌਂਸਲੇ ਨੂੰ ਘੱਟਾ ਨਹੀਂ ਸਕਿਆ। ਇਸ ਦੇ ਨਾਲ ਹੀ ਹੁਣ ਕਿਸਾਨਾਂ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਕਿਸਾਨ ਦਿੱਲੀ ਤੋਂ ਹਰਿਆਣਾ ਆਪਣੇ ਘਰਾਂ ਨੂੰ ਪਰਤ ਰਹੇ ਹਨ।

ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ 44 ’ਤੇ ਅੰਦੋਲਨ ਦੌਰਾਨ ਬਣਾਏ ਗਏ ਇੱਟਾਂ ਦੇ ਮਕਾਨ ਢਾਹ ਦਿੱਤੇ। ਸੜਕਾਂ ਤੋਂ ਟੈਂਟ ਅਤੇ ਪੰਡਾਲ ਹਟਾਏ ਜਾ ਰਹੇ ਹਨ। ਅੰਦੋਲਨਕਾਰੀ ਕਿਸਾਨਾਂ ਨੇ ਤਾਂ ਟਰੈਕਟਰ ਟਰਾਲੀਆਂ ਵਿੱਚ ਘਰ ਵੀ ਬਣਾ ਲਏ ਸੀ। ਹੁਣ ਇਹ ਟਰੈਕਟਰ ਟਰਾਲੀਆਂ ਵਾਪਸ ਪੰਜਾਬ-ਹਰਿਆਣਾ ਅਤੇ ਯੂਪੀ ਦੇ ਖੇਤਾਂ ਵਿੱਚ ਪਹੁੰਚ ਜਾਣਗੀਆਂ।

Click to comment

Leave a Reply

Your email address will not be published.

Most Popular

To Top