ਕਿਸਾਨਾਂ ਦਾ ਵੱਡਾ ਦਾਅਵਾ, ਹੁਣ ਪ੍ਰਵਾਸੀਆਂ ਵਾਂਗ ਕਰਨੀ ਪਵੇਗੀ ਦਿਹਾੜੀ

ਪੰਜਾਬ ਦੀਆਂ ਮੰਡੀਆਂ ਵਿੱਚ ਇਸ ਵਾਰ ਝੋਨੇ ਦੀ ਫ਼ਸਲ ਦੀ ਆਮਦ 208 ਲੱਖ ਮੀਟ੍ਰਿਕ ਟਨ ਹੋਈ ਹੈ ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 38 ਲੱਖ ਮੀਟ੍ਰਿਕ ਟਨ ਜ਼ਿਆਦਾ ਹੈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਵਾਰ ਬਾਹਰਲੇ ਸੂਬਿਆਂ ਤੋਂ ਵੱਡੀ ਮਾਤਰਾ ਵਿੱਚ ਝੋਨਾ ਆਇਆ ਹੈ।

ਇਸ ਕਾਰਨ ਇਸ ਵਾਰ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੀ ਆਮਦ ਇੰਨੀ ਵੱਡੀ ਮਾਤਰਾ ਵਿੱਚ ਵੱਧ ਗਈ ਹੈ। ਇਸ ਦਾ ਸਿੱਧਾ ਅਸਰ ਵਿੱਤੀ ਤੇ ਪਿਆ ਹੈ ਤੇ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ ਕਿਉਂ ਕਿ ਝੋਨੇ ਦੀ ਫ਼ਸਲ ਦਾ ਵਾਜ਼ਬ ਰੇਟ ਨਹੀਂ ਮਿਲਿਆ।
ਕਿਸਾਨਾਂ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਝੋਨਾ ਆਉਣ ਕਾਰਨ ਸੂਬੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਝੋਨਾ ਰੁਲਿਆ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਬੂਰੀ ਵਸ ਘੱਟ ਰੇਟਾਂ ਤੇ ਝੋਨਾ ਵੇਚਣਾ ਪਿਆ ਹੈ। ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਤੇ ਸਤਨਾਮ ਸਿੰਘ ਕੱਲਾ ਨੇ ਕਿਹਾ ਕਿ ਅਜੇ ਸੜਕਾਂ ਤੇ ਬੈਠੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਝੋਨੇ ਦੇ ਟਰੱਕ ਰੋਕੇ ਪਰ ਫਿਰ ਵੀ 38 ਲੱਖ ਮੀਟ੍ਰਿਕ ਟਨ ਝੋਨੇ ਦੀ ਫ਼ਸਲ ਦੀ ਆਮਦ ਵੱਧ ਹੋਈ, ਬਾਹਰਲੇ ਸੂਬਿਆਂ ਤੋਂ ਬਹੁਤ ਘੱਟ ਕੀਮਤ ਤੇ ਪੰਜਾਬ ਦੇ ਵਪਾਰੀਆਂ ਨੇ ਝੋਨਾ ਖਰੀਦ ਕੇ ਪੰਜਾਬ ਲਿਆਂਦਾ ਹੈ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਦਾ ਕਿਸਾਨ ਪਹਿਲਾਂ ਰੁਲੇਗਾ ਤੇ ਫਿਰ ਪ੍ਰਵਾਸੀ ਮਜ਼ਦੂਰਾਂ ਵਾਂਗ ਦਿਹਾੜੀ ਕਰੇਗਾ।
ਪੰਜਾਬ ਦੇ ਕਿਸਾਨ ਬਾਹਰਲੇ ਸੂਬਿਆਂ ਵਿੱਚ ਝੋਨਾ ਨਹੀਂ ਵੇਚ ਸਕਦੇ ਕਿਉਂ ਕਿ ਸੂਬੇ ਦੇ ਕਿਸਾਨ ਝੋਨਾ ਨਹੀਂ ਵੇਚ ਸਕਦੇ ਕਿਉਂ ਕਿ ਸੂਬੇ ਦੇ ਕਿਸਾਨ ਛੋਟੇ ਕਿਸਾਨ ਹਨ ਤੇ ਘੱਟ ਜ਼ਮੀਨਾਂ ਦੇ ਮਾਲਕ ਹਨ। ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਜ਼ਿੰਮੇਵਾਰ ਹਨ।
