ਜਗਦਲਪੁਰ ’ਚ ਗ੍ਰਹਿ ਮੰਤਰੀ ਨੇ ਦਿੱਤੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ
By
Posted on

ਨਕਸਲੀ ਹਮਲੇ ਵਿੱਚ ਜ਼ਖ਼ਮੀ ਜਵਾਨਾਂ ਨੂੰ ਮਿਲਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਪਹੁੰਚੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਗਦਲਪੁਰ ਦੇ ਪੁਲਿਸ ਲਾਈਨ ਵਿੱਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਜਗਦਲਪੁਰ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਉਹਨਾਂ ਦੀ ਅਗਵਾਈ ਕੀਤੀ।

ਗ੍ਰਹਿ ਮੰਤਰੀ ਰਾਇਪੁਰ ਦੇ ਹਸਪਤਾਲ ਵਿੱਚ ਭਰਤੀ ਜ਼ਖ਼ਮੀ ਜਵਾਨਾਂ ਤੋਂ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਗ੍ਰਹਿ ਮੰਤਰੀ ਬਾਸਾਗੁੜਾ ਸੀਆਰਪੀਐਫ ਕੈਂਪ ਵੀ ਜਾਣਗੇ। ਦਸ ਦਈਏ ਕਿ ਹਮਲੇ ਦੀ ਖ਼ਬਰ ਤੋਂ ਬਾਅਦ ਗ੍ਰਹਿ ਮੰਤਰੀ ਕੱਲ੍ਹ ਚੋਣਾਂਵੀ ਦੌਰਾ ਛੱਡ ਕੇ ਦਿੱਲੀ ਵਾਪਸ ਆ ਗਏ ਸੀ।
ਉਹਨਾਂ ਕਿਹਾ ਕਿ ਬਸਤਰ ਦੇ ਬੀਜਾਪੁਰ ਵਿੱਚ ਸਾਡੇ ਜਵਾਨਾਂ ਦਾ ਖ਼ੂਨ ਵਹਾਉਣ ਵਾਲੇ ਨਕਸਲੀਆਂ ਖਿਲਾਫ਼ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਨਵੇਂ ਸਿਰੇ ਤੋਂ ਰਣਨੀਤੀ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਬੈਠਕ ਵਿੱਚ ਆਈਬੀ ਦੇ ਨਿਦੇਸ਼ਕ, ਗ੍ਰਹਿ ਸਕੱਤਰ ਸੀਆਰਪੀਐਫ ਅਤੇ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ।
