News

ਕਿਸਾਨਾਂ ਦਾ ਫ਼ੈਸਲਾ, ਖੇਤੀ ਕਾਨੂੰਨ ਰੱਦ ਕੀਤੇ ਬਿਨਾਂ ਕੋਈ ਗੱਲਬਾਤ ਨਹੀਂ

ਕਿਸਾਨਾਂ ਦਾ ਅੰਦੋਲਨ ਅੱਜ 29ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਉਹਨਾਂ ਸਰਕਾਰ ਨਾਲ ਗੱਲਬਾਤ ਦਾ ਪ੍ਰਸਤਾਵ ਬੁੱਧਵਾਰ ਨੂੰ ਠੁਕਰਾ ਦਿੱਤਾ ਸੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਤਜਵੀਜ਼ ਵਿੱਚ ਦਮ ਨਹੀਂ, ਨਵਾਂ ਏਜੰਡਾ ਲਿਆਉਣ ਤਾਂ ਗੱਲ ਹੋਵੇਗੀ।

ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਅੱਖੋਂ ਪ੍ਰੋਖੇ ਕਰ ਕੇ ਅੱਗ ਨਾਲ ਖੇਡ ਰਹੀ ਹੈ ਉਸ ਨੂੰ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਖੇਤੀ ਵਿਭਾਗ ਦੇ ਸੰਯੁਕਤ ਸਕੱਤਰ ਵਿਵੇਕ ਅਗਰਵਾਲ ਨੇ 20 ਦਸੰਬਰ ਨੂੰ ਕਿਸਾਨ ਆਗੂ ਡਾ. ਦਰਸ਼ਨਪਾਲ ਸਿੰਘ ਨੂੰ ਤਜਵੀਜ਼ ਭੇਜੀ ਸੀ, ਇਸ ਲਈ ਜਵਾਬ ਵੀ ਦਰਸ਼ਨਪਾਲ ਦੀ ਈਮੇਲ ਰਾਹੀਂ ਸੰਯੁਕਤ ਸਕੱਤਰ ਨੂੰ ਹੀ ਭੇਜਿਆ ਗਿਆ ਹੈ।

ਕਿਸਾਨਾਂ ਨੇ ਚਿੱਠੀ ਵਿੱਚ ਲਿਖਿਆ ਕਿ ਪਿਛਲੀ ਚਿੱਠੀ ਸਾਂਝੇ ਮੋਰਚੇ ਦੀ ਸਹਿਮਤੀ ਨਾਲ ਹੀ ਭੇਜੀ ਗਈ ਸੀ ਇਸ ਤੇ ਸੁਆਲ ਚੁੱਕਣੇ ਸਰਕਾਰ ਦਾ ਕੰਮ ਨਹੀਂ। ਕਿਸਾਨਾਂ ਨੇ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਚਿੱਠੀ ਵੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ।

ਸਰਕਾਰ ਅਜਿਹੇ ਕੁਝ ਕਥਿਤ ਕਿਸਾਨ ਆਗੂਆਂ ਦੇ ਕਾਗਜ਼ੀ ਜੱਥੇਬੰਦੀਆਂ ਨਾਲ ਸਮਾਨੰਤਰ ਗੱਲਬਾਤ ਕਰ ਕੇ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹਨਾਂ ਦਾ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿਸਾਨਾਂ ਨੂੰ ਰੋਸ ਹੈ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਆਪਣੇ ਸਿਆਸੀ ਵਿਰੋਧੀ ਸਮਝ ਕੇ ਗੱਲ ਕਰ ਰਹੀ ਹੈ।

‘ਅਸੀਂ ਤਿੰਨੇ ਨਵੇਂ ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨਾ ਮੰਨਣਾ ਨਹੀਂ ਹੈ। ਸਰਕਾਰ ਇਸ ਗੱਲ ਨੂੰ ਸਮਝ ਨਹੀਂ ਰਹੀ। ਕਾਨੂੰਨ ਵਿੱਚ ਅਜਿਹੀਆਂ ਤਬਦੀਲੀਆਂ ਸਾਨੂੰ ਮਨਜ਼ੂਰ ਨਹੀਂ ਹਨ।’   

Click to comment

Leave a Reply

Your email address will not be published. Required fields are marked *

Most Popular

To Top