ਕਿਸਾਨਾਂ ਦਾ ਗੰਨਾ ਮਿੱਲ ਖਿਲਾਫ਼ ਧਰਨਾ ਪ੍ਰਦਰਸ਼ਨ 16ਵੇਂ ਦਿਨ ਵੀ ਜਾਰੀ

 ਕਿਸਾਨਾਂ ਦਾ ਗੰਨਾ ਮਿੱਲ ਖਿਲਾਫ਼ ਧਰਨਾ ਪ੍ਰਦਰਸ਼ਨ 16ਵੇਂ ਦਿਨ ਵੀ ਜਾਰੀ

ਗੰਨਾ ਮਿੱਲ ਵੱਲ ਰਹਿੰਦੇ ਬਕਾਏ ਦੇ ਵਿਰੋਧ ਵਿੱਚ ਫਗਵਾੜਾ ਵਿਖੇ ਕੌਮੀ ਰਾਜਮਾਰਗ ਨੰਬਰ 1 ਤੇ ਬੈਠੇ ਕਿਸਾਨਾਂ ਦਾ ਭਗਵੰਤ ਮਾਨ ਸਰਕਾਰ ਅਤੇ ਮਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ 16ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਵੱਲੋਂ ਕੌਮੀ ਰਾਜਮਾਰਗ ਸਮੇਤ ਇਲਾਕੇ ਦੀਆਂ ਸਰਵੇ ਸੜਕਾਂ ਤੇ ਕਿਸੇ ਵੀ ਥਾਂ ਤੇ ਟ੍ਰੈਫਿਕ ਨਹੀਂ ਰੋਕਿਆ ਗਿਆ।

ਰੋਸ ਧਰਨੇ ਤੇ ਬੈਠੇ ਕਿਸਾਨਾਂ ਨੇ ਇੱਕ ਵਾਰ ਫਿਰ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਤਾਂ ਹੀ ਚੰਗਾ ਹੋਵੇਗਾ।

ਉਹਨਾਂ ਕਿਹਾ ਕਿ ਅਸੀਂ ਬੀਤੇ 16 ਦਿਨਾਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਸਾਡੇ ਗੰਨੇ ਦਾ ਬਣਦਾ ਕਰੋੜਾਂ ਰੁਪਏ ਦਾ ਬਕਾਇਆ ਦੇ ਦਿੱਤਾ ਜਾਵੇ ਪਰ ਸਰਕਾਰ ਦੀ ਕੰਨਾਂ ਥੱਲੇ ਜੂੰ ਤੱਕ ਨਹੀਂ ਸਰਕ ਰਹੀ। ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।

Leave a Reply

Your email address will not be published.