News

ਕਿਸਾਨਾਂ ਦਾ ਐਲਾਨ, 26 ਮਈ ਨੂੰ ਮਨਾਉਣਗੇ ਕਾਲਾ ਦਿਵਸ

ਕਿਸਾਨਾਂ ਦਾ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ। ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ਤੋਂ ਬਾਅਦ ਅੰਦੋਲਨ ਅੱਗੇ ਵਧ ਰਿਹਾ ਹੈ। ਅੱਜ ਕਿਸਾਨ ਲੀਡਰਾਂ ਨੇ ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ 26 ਮਈ ਨੂੰ ਦੇਸ਼ ਭਰ ‘ਚ ਕਾਲਾ ਦਿਵਸ ਮਨਾਇਆ ਜਾਵੇਗਾ।

Farmers Protest: Last Chance For Centre, Say Farmers Ahead Of Talks Today:  10 Points

ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੁਤਲੇ ਸਾੜੇ ਜਾਣਗੇ। ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ‘ਤੇ ਵੀ ਕਾਲੇ ਝੰਡੇ ਲਹਿਰਾਉਣਗੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਗੰਨੇ ਦਾ ਰੇਟ ਵਧਾਵੇ ਕਿਉਂ ਕਿ ਹਰਿਆਣਾ ਵਿੱਚ 350 ਰੁਪਏ ਕੁਇੰਟਲ ਗੰਨਾ ਵਿਕ ਰਿਹਾ ਹੈ।

ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਗੰਨੇ ਦੀ ਕੀਮਤ ਵਧਾਉਣਗੇ। 2019 ਵਿੱਚ ਗੰਨੇ ਦੀ ਰੁਕੀ ਹੋਈ ਅਦਾਇਗੀ ਨੂੰ ਛੇਤੀ ਤੋਂ ਛੇਤੀ ਸਰਕਾਰ ਦੇਵੇ ਨਹੀਂ ਤਾਂ ਦਿੱਲੀ ਬਾਰਡਰ ਵਾਂਗ ਪੰਜਾਬ ਵਿੱਚ ਵੀ ਥਾਂ-ਥਾਂ ਧਰਨੇ ਦਿੱਤੇ ਜਾਣਗੇ।

Click to comment

Leave a Reply

Your email address will not be published.

Most Popular

To Top