News

ਕਿਸਾਨਾਂ ਦਾ ਐਲਾਨ, ਪੰਜਾਬ ’ਚ ਮੁੜ ਤੋਂ ਦੌੜਨਗੀਆਂ ਮਾਲ ਤੇ ਯਾਤਰੀ ਗੱਡੀਆਂ?

ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨਾਂ ਦੀ ਬੈਠਕ ਹੋਈ ਹੈ। ਬੈਠਕ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਨੂੰ ਚਾਲੂ ਕਰਨ ਲਈ ਕਿਸਾਨ ਪੂਰੀ ਤਰ੍ਹਾਂ ਰੇਲਵੇ ਟ੍ਰੈਕ ਖਾਲ੍ਹੀ ਕਰਨ ਲਈ ਤਿਆਰ ਹੋ ਗਏ ਹਨ। ਸੋਮਵਾਰ ਤੋਂ ਬਾਅਦ ਰੇਲ ਟ੍ਰੈਕ ਪੂਰੀ ਤਰ੍ਹਾਂ ਖਾਲ੍ਹੀ ਕਰ ਦਿੱਤੇ ਜਾਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨਾਂ ਨੂੰ ਉਹਨਾਂ ਦੀਆਂ ਹੋਰ ਮੰਗਾਂ, ਜਿਹਨਾਂ ਵਿੱਚ ਗੰਨੇ ਦੇ ਰੇਟ ਅਤੇ ਬਕਾਏ ਦੇ ਨਾਲ ਨਾਲ 2019 ਦੀਆਂ ਪਰਾਲੀਆਂ ਸਾੜਨ ਦੇ ਕੇਸਾਂ ਵਿੱਚ 30 ਨਵੰਬਰ ਤੋਂ ਪਹਿਲਾਂ ਐਫਆਈਆਰ ਸ਼ਾਮਲ ਹਨ ਬਾਰੇ ਵਿਚਾਰ ਵਟਾਂਦਰੇ ਲਈ ਅਧਿਕਾਰੀਆਂ ਦੀ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਹੈ।

ਕੈਪਟਨ ਨੇ ਟਵੀਟ ਕਰ ਕੇ ਕਿਹਾ ਕਿ, ” ਕਿਸਾਨ ਯੂਨੀਅਨਾਂ ਨਾਲ ਮੀਟਿੰਗ ਫਲਦਾਇਕ ਰਹੀ।ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 23 ਨਵੰਬਰ ਦੀ ਰਾਤ ਤੋਂ, ਕਿਸਾਨ ਯੂਨੀਅਨਾਂ ਨੇ 15 ਦਿਨਾਂ ਲਈ ਰੇਲ ਰੋਕੋ ਅੰਦੋਲਨ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।

ਮੈਂ ਇਸ ਕਦਮ ਦਾ ਸਵਾਗਤ ਕਰਦਾ ਹਾਂ ਕਿਉਂਕਿ ਇਹ ਸਾਡੀ ਆਰਥਿਕਤਾ ਵਿੱਚ ਸਧਾਰਣਤਾ ਨੂੰ ਬਹਾਲ ਕਰੇਗਾ। ਮੈਂ ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਪੰਜਾਬ ਲਈ ਰੇਲ ਸੇਵਾਵਾਂ ਮੁੜ ਚਾਲੂ ਕਰਨ ਦੀ ਅਪੀਲ ਕਰਦਾ ਹਾਂ। “

Click to comment

Leave a Reply

Your email address will not be published.

Most Popular

To Top