News

ਕਿਸਾਨਾਂ ’ਤੇ ਤਸ਼ੱਦਦ ਬਾਰੇ ਹਰਸਿਮਰਤ ਕੌਰ ਬੋਲੀ, ‘ਲੋਕਤੰਤਰ ਦੀ ਹੱਤਿਆ’

ਕਿਸਾਨਾਂ ਨੇ ਖੱਟਰ ਦੀ ਕਿਸਾਨ ਮਹਾਂਪੰਚਾਇਤ ਅਸਫ਼ਲ ਕਰ ਦਿੱਤੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਐਤਵਾਰ ਕਰਨਾਲ ਦੇ ਅਪਣੇ ਹੀ ਗ੍ਰਹਿ ਹਲਕੇ ਵਿੱਚ ਦੌਰਾ ਰੱਦ ਕਰਨਾ ਪਿਆ ਕਿਉਂ ਕਿ ਹਰਿਆਣਾ ਪੁਲਿਸ ਦੀਆਂ ਲਾਠੀਆਂ, ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਕਣ ਵਿੱਚ ਨਾਕਾਮਯਾਬ ਰਹੇ।

ਗੁੱਸੇ ਵਿੱਚ ਆਏ ਕਿਸਾਨਾਂ ਨੇ ਪਹਿਲਾਂ ਤਾਂ ਹੈਲੀ ਪੈਡ ਖਰਾਬ ਕਰ ਦਿੱਤਾ ਤੇ ਫਿਰ ਪੰਡਾਲ ਵਿੱਚ ਲੱਗੀ ਸਟੇਜ ਪੁੱਟ ਸੁੱਟੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਕੇਂਦਰ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ, “ਇੱਕ ਵਾਰ ਫਿਰ ਲੋਕਤੰਤਰ ਦੀ ਹੱਤਿਆ! ਹਰਿਆਣਾ ਸਰਕਾਰ ਨੇ ਕਰਨਾਲ ਵਿਖੇ ਇੱਕ ਵਾਰ ਫਿਰ ਬੇਰਹਿਮੀ ਨਾਲ ਕਿਸਾਨਾਂ ਤੇ ਜ਼ੁਲਮ ਕੀਤਾ।

ਸੂਝਵਾਨ ਤਾਕਤ ਦੀ ਬਜਾਏ ਸਰਕਾਰ ਨੂੰ ਹੰਕਾਰ ਛੱਡਣਾ ਚਾਹੀਦਾ ਹੈ ਤੇ ਅੰਨਦਾਤਾਵਾਂ ਨੂੰ 3 ਖੇਤੀ ਕਾਨੂੰਨਾਂ ਰੱਦ ਕਰਕੇ ਸ਼ਾਂਤ ਕਰਨਾ ਚਾਹੀਦਾ ਹੈ ਤੇ ਰੋਜ਼ਾਨਾ ਗੁਆਈਆਂ ਜਾ ਰਹੀਆਂ ਬੇਗੁਨਾਹਾਂ ਜਾਨਾਂ ਦੇ ਨੁਕਸਾਨ ਨੂੰ ਰੋਕਣਾ ਚਾਹੀਦਾ ਹੈ।” ਮੁੱਖ ਮੰਤਰੀ ਮਨੋਹਰ ਲਾਲ ਖੱਟਰ ਐਤਵਾਰ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਲਾਭ ਦੱਸਣ ਲਈ ਪ੍ਰੋਗਰਾਮ ਕਰਨ ਵਾਲੇ ਸੀ।

ਖੱਟਰ ਦੀ ਕਰਨਾਲ ਦੇ ਨੇੜਲੇ ਪਿੰਡ ਕੈਮਲਾ ਵਿੱਚ ਫੇਰੀ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਰਨਾਲ ਨੇੜੇ ਟੋਲ ਪਲਾਜ਼ਾ ਤੇ ਕਿਸਾਨਾਂ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ ਦਾਗੇ। ਪੁਲਿਸ ਨੇ ਕਿਸਾਨਾਂ ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੋਛਾੜਾਂ ਵੀ ਕੀਤੀਆ। ਸ਼ੁੱਕਰਵਾਰ ਨੂੰ ਸਥਾਨਕ ਪ੍ਰਦਰਸ਼ਨਕਾਰੀਆਂ ਨੇ ਪਿੰਡ ਵਾਸੀਆਂ ਤੇ ਸਥਾਨਕ ਭਾਜਪਾ ਵਰਕਰਾਂ ਨਾਲ ਝੜਪ ਕੀਤੀ ਜੋ ਇਸ ਯਾਤਰਾ ਨੂੰ ਪ੍ਰਮੋਟ ਕਰ ਰਹੇ ਸੀ।

Click to comment

Leave a Reply

Your email address will not be published. Required fields are marked *

Most Popular

To Top