News

ਕਿਸਾਨਾਂ ’ਤੇ ਕੇਂਦਰ ਸਰਕਾਰ ’ਚ ਟਕਰਾਅ ਹੋਇਆ ਤੇਜ਼, ਦੇਸ਼ਭਰ ’ਚ ਹੋਣਗੇ ਪ੍ਰਦਰਸ਼ਨ

ਖੇਤੀ ਕਾਨੂੰਨਾਂ ਲੈ ਕੇ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਪਰ ਕਿਸਾਨ ਵੀ ਅਪਣੀ ਜ਼ਿੱਦ ਤੇ ਅੜੇ ਹੋਏ ਹਨ। ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 15ਵਾਂ ਦਿਨ ਹੈ। ਕੱਲ੍ਹ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪ੍ਰਸਤਾਵ ਖਾਰਜ ਕਰ ਦਿੱਤਾ।

ਕਿਸਾਨਾਂ ਨੇ 12 ਦਸੰਬਰ ਤੋਂ ਦਿੱਲੀ ਦੀ ਘੇਰਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਉਹ ਸ਼ਨੀਵਾਰ ਜੈਪੁਰ-ਦਿੱਲੀ ਤੇ ਦਿੱਲੀ-ਆਗਰਾ ਐਕਸਪ੍ਰੈਸ-ਵੇਅ ਨੂੰ ਬੰਦ ਕਰਨਗੇ ਤੇ ਅੰਦੋਲਨ ਤੇਜ਼ ਕਰਦਿਆਂ ਹੋਇਆਂ 14 ਦਸੰਬਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਕਰਨਗੇ।

ਕਿਸਾਨਾਂ ਨੇ ਦਸਿਆ ਕਿ 14 ਦਸੰਬਰ ਨੂੰ ਪੂਰੇ ਦੇਸ਼ ਵਿੱਚ ਜ਼ਿਲ੍ਹਾ ਦਫ਼ਤਰਾਂ ਤੇ ਧਰਨੇ ਪ੍ਰਦਰਸ਼ਨ ਹੋਣਗੇ। ਦਿੱਲੀ ਦੇ ਆਸ-ਪਾਸ ਸੂਬਿਆਂ ਵਿੱਚ ਧਰਨੇ ਦਿੱਤੇ ਜਾਣਗੇ। 12 ਤਰੀਕ ਨੂੰ ਪੂਰੇ ਦੇਸ਼ ਵਿੱਚ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ। 12 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਦਿੱਲੀ ਜੈਪੁਰ ਹਾਈਵੇਅ ਬੰਦ ਕਰ ਦਿੱਤਾ ਜਾਵੇਗਾ।

ਕਿਸਾਨਾਂ ਨੇ ਰਿਲਾਇੰਸ ਤੇ ਜਿਓ ਦੇ ਸਾਰੇ ਪ੍ਰੋਡਕਟ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ‘ਚ ਮੌਨਸੂਨ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਪਾਸ ਕਰਾਏ ਤਿੰਨ ਨਵੇਂ ਕਾਨੂੰਨ ਪਾਸ ਕੀਤੇ ਗਏ।

1. ਮੁੱਲ ਉਤਪਾਦਨ ਤੇ ਖੇਤੀ ਸੇਵਾ ਆਰਡੀਨੈਂਸ, 2020
2. ਜ਼ਰੂਰੀ ਵਸਤੂਆਂ ਆਰਡੀਨੈਂਸ, 2020
3. ਕਿਸਾਨਾਂ ਦੇ ਉਤਪਾਦਨ ਵਪਾਰ ਤੇ ਵਣਜ ਆਰਡੀਨੈਂਸ

ਕਿਸਾਨਾਂ ਨੂੰ ਡਰ ਹੈ ਕਿ ਇਸ ਨਾਲ ਐਮਸੀਪੀ ਵਿਵਸਥਾ ਖਤਮ ਹੋ ਜਾਵੇਗੀ ਤੇ ਸਰਕਾਰ ਉਨ੍ਹਾਂ ਨੂੰ ਪ੍ਰਾਈਵੇਟ ਕਾਰਪੋਰੇਟ ਅੱਗੇ ਛੱਡ ਦੇਵੇਗੀ। ਹਾਲਾਂਕਿ ਸਰਕਾਰ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਦੇਸ਼ ‘ਚ ਮੰਡੀ ਵਿਵਸਥਾ ਬਣੀ ਰਹੇਗੀ। ਪਰ ਕਿਸਾਨ ਆਪਣੀ ਜ਼ਿਦ ‘ਤੇ ਅੜੇ ਹੋਏ ਹਨ।

Click to comment

Leave a Reply

Your email address will not be published. Required fields are marked *

Most Popular

To Top