News

ਕਿਸਾਨਾਂ ਅੱਗੇ ਸਾਰੀਆਂ ਰੋਕਾਂ ਚਕਨਾਚੂਰ, ਬਣ ਗਏ ਤੂਫ਼ਾਨ

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਆਰੰਭਿਆ ਹੋਇਆ ਹੈ। ਪਰ ਰਾਹ ‘ਚ ਹਰਿਆਣਾ ਪਾਰ ਕਰ ਕੇ ਜਾਣਾ ਇਕ ਵੱਡਾ ਅੜਿੱਕਾ ਬਣਿਆ ਹੋਇਆ ਹੈ। ਬੇਸ਼ੱਕ ਕਿਸਾਨ ਹਰਿਆਣਾ ਦੇ ਕਈ ਬਾਰਡਰ ਪਾਰ ਕਰ ਚੁੱਕੇ ਹਨ।

ਇਸ ਦਰਮਿਆਨ ਸੋਨੀਪਤ ‘ਚ ਪੁਲਿਸ ਵੱਲੋਂ ਸੜਕਾਂ ਖਾਲੀ ਕਰਾਉਣ ਲਈ ਰਾਤ ਦੇ ਹਨ੍ਹੇਰੇ ‘ਚ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਠੰਡ ਦਾ ਮੌਸਮ ਤੇ ਉੱਤੋਂ ਠੰਡੇ ਪਾਣੀ ਦੀਆਂ ਬੁਛਾੜਾਂ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਮੀਡੀਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੂੰ ਦਿੱਲੀ ‘ਚ ਦਾਖਲ ਹੋਣ ਤੋਂ ਰੋਕਣ ਲਈ ਥਾਂ-ਥਾਂ ‘ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਬੇਸ਼ੱਕ ਅਕਾਲੀ ਦਲ ਸਮੇਤ ਪੰਜਾਬ ਕਾਂਗਰਸ ਕਿਸਾਨਾਂ ਦਾ ਸਾਥ ਦੇਣ ਦਾ ਵਾਅਦਾ ਕਰਕੇ ਅੱਧਵਾਟੇ ਹੀ ਪੱਤਰਾ ਵਾਚ ਗਏ। ਜਦੋਂ ਕੇਂਦਰੀ ਕਾਨੂੰਨਾਂ ਖਿਲਾਫ ਪ੍ਰਦਰਸ਼ਨਾਂ ਦੀ ਸ਼ੁਰੂਆਤ ਸੀ ਤਾਂ ਸਿਆਸੀ ਲੀਡਰਾਂ ਨੇ ਵੀ ਖੂਬ ਸ਼ਮੂਲੀਅਤ ਕੀਤੀ।

ਕਿਸਾਨਾਂ ਨੂੰ ਦਿੱਲੀ ‘ਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਪੁਲਿਸ ਨੇ ਐਨਐਚ-24, ਚਿੱਲਾ ਸੀਮਾ, ਟਿਗਰੀ ਸੀਮਾ, ਬਹਾਦਰਗੜ੍ਹ ਸੀਮਾ, ਫਰੀਦਾਬਾਦ ਸੀਮਾ, ਕਾਲਿੰਦੀ ਕੁੰਜ ਸੀਮਾ ਤੇ ਸਿੰਘੂ ਸੀਮਾ ਤੇ ਪੁਲਿਸ ਬਲ ਤਾਇਨਾਤ ਕੀਤਾ ਹੈ। ਪੰਜਾਬ ਤੇ ਹਰਿਆਣਾ ਤੋਂ ਆਉਣ ਵਾਲੇ ਕਿਸਾਨਾਂ ਦੇ ਸਿੰਘੂ ਸੀਮਾ ਤੋਂ ਦਿੱਲੀ ‘ਚ ਦਾਖਲ ਹੋਣ ਦੀ ਸੰਭਾਵਨਾ ਹੈ।

ਜਿਸ ਨੂੰ ਦੇਖਦਿਆਂ ਹੋਇਆਂ ਉੱਥੋਂ ਭਾਰੀ ਸੰਖਿਆਂ ‘ਚ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਪ੍ਰਦਰਸ਼ਨ ‘ਚ ਸ਼ਾਮਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ‘ਚੋਂ ਕਾਫੀ ਲੋਕ ਅੱਜ ਦੇਰ ਸ਼ਾਮ ਤਕ ਰਾਜਧਾਨੀ ਕੋਲ ਪਹੁੰਚ ਸਕੇ। ਪੰਜਾਬ ਦੇ ਕਿਸਾਨਾਂ ਦੇ ਦਿੱਲੀ ਚੱਲੋਂ ਮਾਰਚ ਦੇ ਮੱਦੇਨਜ਼ਰ ਸ਼ਹਿਰ ਪੁਲਿਸ ਨੇ ਸਿੰਘੂ ਸੀਮਾ ‘ਤੇ ਆਵਜਾਈ ਬੰਦ ਕਰ ਦਿੱਤੀ ਹੈ।


Click to comment

Leave a Reply

Your email address will not be published.

Most Popular

To Top