News

ਕਿਉਂ ਹੋਏ ਸੀ ਕਿਸਾਨ ਜਥੇਬੰਦੀ ਦੇ ਸੋਸ਼ਲ ਮੀਡੀਆ ਪੇਜ਼ ਬਲੌਕ, ‘ਫ਼ੇਸਬੁੱਕ’ ਨੇ ਖੁਦ ਕੀਤਾ ਖੁਲਾਸਾ

ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚੋਂ ਕਈਆਂ ਨੇ ਅਪਣੇ ਸੋਸ਼ਲ ਮੀਡੀਆ ਤੇ ਅਕਾਉਂਟ ਬਣਾਏ ਹੋਏ ਹਨ। ਐਤਵਾਰ ਦੀ ਸ਼ਾਮ ਨੂੰ ਫੇਸਬੁੱਕ ਨੇ 7 ਲੱਖ ਤੋਂ ਵੱਧ ਫੌਲੋਅਰਜ਼ ਵਾਲੇ ਕਿਸਾਨ ਏਕਤਾ ਮੋਰਚਾ ਦੇ ਪੇਜ਼ ਨੂੰ ਬਲੌਕ ਕਰ ਦਿੱਤਾ ਸੀ।

ਜੱਥੇਬੰਦੀਆਂ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਦੇ ਇੰਸਟਾਗ੍ਰਾਮ ਅਕਾਉਂਟ ਤੇ ਵੀ ਉਹਨਾਂ ਦੇ ਕੰਟੈਂਟ ਪੋਸਟ ਕਰਨ ਤੇ ਰੋਕ ਲਗਾ ਦਿੱਤੀ ਗਈ ਸੀ। ਹੁਣ ਫੇਸਬੁੱਕ ਨੇ ਇਸ ਦਾ ਕਾਰਨ ਦਸਿਆ ਹੈ। ਅੱਜ ‘ਫ਼ੇਸਬੁੱਕ’ ਦੇ ਬੁਲਾਰੇ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ‘ਸਾਡੀ ਸਮੀਖਿਆ ’ਚ ਇਹ ਸਾਹਮਣੇ ਆਇਆ ਹੈ ਕਿ ਸਾਡੇ ਆਟੋਮੇਟਡ ਸਿਸਟਮ ਨੂੰ ਫ਼ੇਸਬੁੱਕ ਪੰਨੇ www.facebook.com/kisanektamorcha ਉੱਤੇ ਬਹੁਤ ਤੇਜ਼ੀ ਨਾਲ ਗਤੀਵਿਧੀ ਵਧੀ ਹੋਈ ਵਿਖਾਈ ਦਿੱਤੀ ਸੀ;

ਜਿਸ ਤੋਂ ਬਾਅਦ ਸਿਸਟਮ ਨੇ ਪੇਜ ਨੂੰ ਸਪੈਮ ਕਰ ਦਿੱਤਾ; ਜੋ ਸਾਡੀ ਕਮਿਊਨਿਟੀ ਸਟੈਂਡਰਡ ਦੀ ਉਲੰਘਣਾ ਕਰਦਾ ਹੈ। ਜਦੋਂ ਸਾਨੂੰ ਸਾਰਾ ਮਾਮਲਾ ਪਤਾ ਲੱਗਾ, ਤਾਂ ਅਸੀਂ ਉਹ ਪੰਨਾ ਤਿੰਨ ਘੰਟਿਆਂ ਅੰਦਰ ਬਹਾਲ ਕਰ ਦਿੱਤਾ।’ ਰੀਵਿਊ ’ਚ ਲਿਖਿਆ ਹੈ ਕਿ ਆਟੋਮੇਟਡ ਸਿਸਟਮ ਨੇ ਫ਼ੇਸਬੁੱਕ ਪੰਨੇ ਨੂੰ ਸਿਰਫ਼ ਬਲੌਕ ਕੀਤਾ ਸੀ; ਇੰਸਟਾਗ੍ਰਾਮ ਅਕਾਊਂਟ ਪ੍ਰਭਾਵਿਤ ਨਹੀਂ ਹੋਇਆ ਸੀ।

ਬੁਲਾਰੇ ਨੇ ਦੱਸਿਆ ਕਿ ਸਪੈਮ ਵਿਰੁੱਧ ਸਾਡਾ ਕੰਮ ਜ਼ਿਆਦਾਤਰ ਆਟੋਮੈਟਿਕਲੀ ਹੁੰਦਾ ਹੈ; ਜਿਸ ਦੀ ਪਛਾਣ ਵਿਵਹਾਰ ਪੱਧਤੀ ਨੂੰ ਵੇਖ ਕੇ ਕੀਤੀ ਜਾਂਦੀ ਹੈ। ਉਦਾਹਰਣ ਵਜਂ ਜੇ ਕੋਈ ਅਕਾਊਂਟ ਬਹੁਤ ਛੇਤੀ–ਛੇਤਾ ਇੱਕ ਤੋਂ ਬਾਅਦ ਇੱਕ ਪੋਸਟਿੰਗ ਕਰਦਾ ਹੈ, ਤਾਂ ਇਸ ਤੋਂ ਇਹੋ ਲੱਗਦਾ ਹੈ ਕਿ ਕੁਝ ਤਾਂ ਗ਼ਲਤ ਹੈ; ਭਾਵੇਂ ਜਿੱਥੇ ਮਨੁੱਖੀ ਸਥਿਤੀ ਸਮਝਣ ਦੀ ਜ਼ਰੂਰਤ ਹੁੰਦੀ ਹੈ, ਉੱਥੇ ਸਾਡੀ ਮਨੁੱਖੀ ਸਮੀਖਿਆ ਟੀਮ ਵੀ ਬੈਠ ਕੇ ਕੰਮ ਕਰਦੀ ਹੈ।

Click to comment

Leave a Reply

Your email address will not be published. Required fields are marked *

Most Popular

To Top