ਕਾਰ ਪਾਰਕਿੰਗ ਨੂੰ ਲੈ ਕੇ ਰਾਜਾ ਵੜਿੰਗ ਦੀ ਸੁਰੱਖਿਆ ਮੁਲਾਜ਼ਮਾਂ ਨਾਲ ਹੋਈ ਤੂੰ-ਤੂੰ, ਮੈਂ ਮੈਂ

 ਕਾਰ ਪਾਰਕਿੰਗ ਨੂੰ ਲੈ ਕੇ ਰਾਜਾ ਵੜਿੰਗ ਦੀ ਸੁਰੱਖਿਆ ਮੁਲਾਜ਼ਮਾਂ ਨਾਲ ਹੋਈ ਤੂੰ-ਤੂੰ, ਮੈਂ ਮੈਂ

ਅੱਜ ਪੰਜਾਬ ਕਾਂਗਰਸ ਵਿੱਚ ਕਾਰਾਂ ਖੜ੍ਹੀਆਂ ਕਰਨ ਨੂੰ ਲੈ ਕੇ ਹੀ ਤੂੰ-ਤੂੰ, ਮੈਂ-ਮੈਂ ਹੋ ਗਈ। ਮਾਮਲਾ ਇੰਨਾ ਵਧ ਗਿਆ ਸੀ ਕਿ ਵਿਰੋਧ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਤਾਂ ਰੁੱਸ ਕੇ ਕਾਂਗਰਸ ਭਵਨ ਤੋਂ ਚਲੇ ਗਏ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਾਮਲੇ ਨੂੰ ਸੰਭਾਲਦੇ ਨਜ਼ਰ ਆਏ ਪਰ ਉਸ ਸਮੇਂ ਤੱਕ ਕਾਂਗਰਸ ਦਾ ਤਮਾਸ਼ਾ ਮੀਡੀਆ ਸਾਹਮਣੇ ਆ ਚੁੱਕਾ ਸੀ।

ਇਸ ਤੋਂ ਭੜਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਧਰਨੇ ਵਿੱਚ ਸ਼ਮੂਲੀਅਤ ਕੀਤੇ ਬਿਨਾਂ ਹੀ ਕਾਂਗਰਸ ਭਵਨ ਤੋਂ ਪਰਤ ਗਏ। ਦਰਅਸਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਗੱਡੀ ਕਾਂਗਰਸ ਭਵਨ ਵਿੱਚ ਖੜ੍ਹੀ ਸੀ। ਪ੍ਰਤਾਪ ਬਾਜਵਾ ਇਸ ਗੱਲ ਤੋਂ ਨਾਰਾਜ਼ ਸਨ ਕਿ ਜੇ ਉਹਨਾਂ ਦੀ ਕਾਰ ਨਹੀਂ ਆ ਸਕਦੀ ਤਾਂ ਪਾਰਟੀ ਮੁਖੀ ਦੀ ਕਾਰ ਕਿਵੇਂ ਆ ਗਈ।

ਇਸ ਮਗਰੋਂ ਬਾਜਵਾ ਨਾਲ ਆਏ ਕਾਂਗਰਸੀ ਆਗੂ ਓਪੀ ਸੋਨੀ ਅਤੇ ਰਾਣਾ ਕੇਪੀ ਵੀ ਧਰਨੇ ਵਿੱਚ ਸ਼ਾਮਲ ਹੋਣ ਦੀ ਬਜਾਏ ਵਾਪਸ ਚਲੇ ਗਏ। ਦੱਸ ਦਈਏ ਕਿ ਚੰਡੀਗੜ੍ਹ ਵਿੱਚ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸੀ ਪਹੁੰਚ ਗਏ ਹਨ। ਕਾਂਗਰਸੀ ਲੀਡਰਾਂ ਦਾ ਕਹਿਣਾ ਕਿ ਅੱਜ ਸਾਰੇ ਸਾਬਕਾ ਮੰਤਰੀ ਤੇ ਵਿਧਾਇਕ ਮੌਜੂਦ ਹਨ।

Leave a Reply

Your email address will not be published.