News

ਕਾਰੋਬਾਰੀਆਂ ਨੇ ਕਰਤਾ ਐਲਾਨ, 8 ਦਸੰਬਰ ਤੋਂ ਹੋਵੇਗਾ ਟਰੱਕਾਂ ਦਾ ਚੱਕਾ ਜਾਮ

ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੇ ਦਿੱਲੀ ਵਿੱਚ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਵੱਖੋ-ਵੱਖਰੇ ਖਿੱਤਿਆਂ ਦੇ ਲੋਕ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਨ। 8 ਦਸੰਬਰ ਤੋਂ ਨਵੀਂ ਮੁਸੀਬਤ ਖੜ੍ਹੀ ਹੋਣ ਵਾਲੀ ਹੈ।

ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ 8 ਦਸੰਬਰ ਤੋਂ ਟਰੱਕਾਂ ਦਾ ਚੱਕਾ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਕਰ ਕੇ ਪੰਜਾਬ ਦੇ ਉਦਮੀਆਂ ਦੀਆਂ ਮੁਸ਼ਕਿਲਾਂ ਦੁਬਾਰਾ ਵਧ ਸਕਦੀਆਂ ਹਨ। ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਅੱਠ ਦਸੰਬਰ ਤੱਕ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਟ੍ਰਾਂਸਪੋਰਟਰ ਪੂਰੀ ਤਰ੍ਹਾਂ ਚੱਕਾ ਜਾਮ ਕਰ ਕੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋ ਜਾਣਗੇ।

ਚੇਅਰਮੈਨ ਚਰਨ ਸਿੰਘ ਲੋਹਾਰਾ ਨੇ ਕਿਹਾ ਕਿ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਚੱਲੇਗਾ ਉਦੋਂ ਤਕ ਟ੍ਰਾਂਸਪੋਰਟਰ ਕੋਈ ਟਰੱਕ ਨਹੀਂ ਚਲਾਉਣਗੇ। ਜਲੰਧਰ ਵਿੱਚ ਹੋਈ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੀ ਬੈਠਕ ਵਿੱਚ ਮੈਂਬਰਾਂ ਨੇ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਦੀ ਗੱਲ ਆਖੀ।

ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨਣ ਦਾ ਅਪੀਲ ਕੀਤੀ। ਕਿਸਾਨ ਅੰਦੋਲਨ ਕਾਰਣ ਹੁਣ ਦਿੱਲਾ ਤੇ ਹਰਿਆਣਾ ਬਾਰਡਰ ਉੱਤੇ ਕਿਸਾਨਾਂ ਦੇ ਅੰਦੋਲਨ ਦਾ ਅਸਰ ਪੰਜਾਬ ਦੇ ਉਦਯੋਗਾਂ ਉੱਤੇ ਪੈਣ ਲੱਗ ਪਿਆ ਹੈ। ਉਦਯੋਗਾਂ ਨੂੰ ਆਪਣਾ ਸਾਮਾਨ ਭੇਜਣਾ ਔਖਾ ਹੋ ਗਿਆ ਹੈ। ਪੰਜਾਬ ਦੇ 1,500 ਤੋਂ ਵੱਧ ਟਰੱਕ ਦਿੱਲੀ ਕੋਲ ਅਤੇ ਹਰਿਆਣਾ ’ਚ ਫਸੇ ਖੜ੍ਹੇ ਹਨ।

Click to comment

Leave a Reply

Your email address will not be published. Required fields are marked *

Most Popular

To Top