ਕਾਰਗਿਲ ’ਚ PM ਮੋਦੀ ਨੇ ਜਵਾਨਾਂ ਨਾਲ ਮਨਾਈ ਦਿਵਾਲੀ, ਫੌਜੀਆਂ ਨੂੰ ਖੁਆਈ ਮਠਿਆਈ

 ਕਾਰਗਿਲ ’ਚ PM ਮੋਦੀ ਨੇ ਜਵਾਨਾਂ ਨਾਲ ਮਨਾਈ ਦਿਵਾਲੀ, ਫੌਜੀਆਂ ਨੂੰ ਖੁਆਈ ਮਠਿਆਈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਰ ਵਾਰ ਵਾਂਗ ਇਸ ਵਾਰ ਵੀ ਜਵਾਨਾਂ ਨਾਲ ਦੀਵਾਲੀ ਮਨਾਉਣ ਕਾਰਗਿਲ ਪਹੁੰਚੇ ਹਨ। ਉਹਨਾਂ ਨੇ ਜਵਾਨਾਂ ਨੂੰ ਸੰਬੋਧਿਤ ਕੀਤਾ, ਅਤੇ ਕਾਰਗਿਲ ’ਚ ਹਥਿਆਰਬੰਦ ਦਸਤਿਆਂ ਦੇ ਮੈਂਬਰਾਂ ਨਾਲ ‘ਵੰਦੇ ਮਾਤਰਮ’ ਵੀ ਗਾਇਆ।

Image

ਉੱਥੇ ਹੀ ਦੇਸ਼ ਦੇ ਫ਼ੌਜੀ ਜਵਾਨ ਸੰਗੀਤ ਯੰਤਰ ਨਾਲ ਵੰਦੇ ਮਾਤਰਮ ਗਾਉਂਦੇ ਹੋਏ ਅਤੇ ਝੂਮਦੇ ਹੋਏ ਨਜ਼ਰ ਆਏ। ਦੀਵਾਲੀ ਮੌਕੇ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ’ਤੇ ਹਥਿਆਰਬੰਦ ਦਸਤਿਆਂ ਦੇ ਮੈਂਬਰਾਂ ਵਲੋਂ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਗਏ। ਪ੍ਰਧਾਨ ਮੰਤਰੀ ਨੇ ਹਥਿਆਰਬੰਦ ਦਸਤਿਆਂ ਨਾਲ ਵੰਦੇ ਮਾਤਰਮ ਵੀ ਗਾਇਆ।

Image

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਹੱਥਾਂ ਨਾਲ ਜਵਾਨਾਂ ਨੂੰ ਮਠਿਆਈ ਖੁਆਈ। ਫ਼ੌਜ ਦੇ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕਦੇ ਵੀ ਯੁੱਧ ਨੂੰ ਪਹਿਲੇ ਬਦਲ ਦੇ ਰੂਪ ਵਿਚ ਨਹੀਂ ਦੇਖਿਆ। ਭਾਵੇਂ ਇਹ ਲੰਕਾ ਦੀ ਜੰਗ ਹੋਵੇ ਜਾਂ ਕੁਰੂਕਸ਼ੇਤਰ ਦੀ। ਅਸੀਂ ਇਸ ਨੂੰ ਮੁਲਤਵੀ ਕਰਨ ਲਈ ਆਪਣੀ ਆਖਰੀ ਕੋਸ਼ਿਸ਼ ਕੀਤੀ। ਅਸੀਂ ਜੰਗ ਦੇ ਵਿਰੁੱਧ ਹਾਂ ਪਰ ਤਾਕਤ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ।

 

Leave a Reply

Your email address will not be published.