ਕਾਊਂਟਰ ਇੰਟੈਲੀਜੈਂਸ ਨੇ ਹਥਿਆਰਾਂ ਤੇ ਹੈਰੋਇਨ ਸਣੇ ਦੋ ਨੌਜਵਾਨ ਕੀਤੇ ਕਾਬੂ

ਪਠਾਨਕੋਟ ਵਿੱਚ ਅੱਜ ਸਵੇਰੇ ਕਰੀਬ 6 ਵਜੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਵੱਡਾ ਐਕਸ਼ਨ ਕੀਤਾ ਹੈ। ਪੁਲਿਸ ਨੇ ਦੋ ਨੌਜਵਾਨਾਂ ਨੂੰ ਹਥਿਆਰਾਂ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਕਿਸੇ ਮੁਖਬਰ ਦੀ ਇਤਲਾਹ ਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਕਾਰਵਾਈ ਕਰਦੇ ਹੋਏ ਪਿੰਡ ਥੰਮਣ ਥਾਣਾ ਦੋਰਾਂਗਲਾ ਵਿਖੇ ਛਾਪਾ ਮਾਰ ਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
In another major success against trans-border smuggling networks, Counter Intel #Pathankot has arrested 2 smugglers and recovered 10 Kg Heroin along with 2 pistols, 4 magazines & 180 live cartridges. (1/2) pic.twitter.com/P5C5JfyIhk
— DGP Punjab Police (@DGPPunjabPolice) December 28, 2022
ਪੁਲਿਸ ਨੇ ਇਨ੍ਹਾਂ ਕੋਲੋਂ 2 ਪਿਸਤੌਲ ਤੇ ਹੈਰੋਇਨ ਦੇ ਕੁਝ ਪੈਕਟ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੇ ਵਜ਼ਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ। ਫਿਲਹਾਲ ਦੋਵਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀਜੀਪੀ ਪੰਜਾਬ ਵੱਲੋਂ ਵੀ ਟਵੀਟ ਕੀਤਾ ਗਿਆ ਹੈ।
Arrested persons were in contact with #Pakistan based operative who pushed the consignment through the fences into #India.
FIR has been registered and investigation ongoing. @PunjabPoliceInd is committed to make #Punjab drug-free as per the vision of CM @BhagwantMann (2/2)
— DGP Punjab Police (@DGPPunjabPolice) December 28, 2022
ਉਹਨਾਂ ਟਵੀਟ ਕੀਤਾ ਕਿ, ਕਾਊਂਟਰ ਇੰਟੇਲ ਪਠਾਨਕੋਟ ਨੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ 2 ਪਿਸਤੌਲਾਂ, 4 ਮੈਗਜ਼ੀਨਾਂ ਅਤੇ 180 ਜਿੰਦਾ ਕਾਰਤੂਸ ਸਮੇਤ 10 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।