ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰੀ ਗਿਣਤੀ ’ਚ ਅਸਲਾ ਕੀਤਾ ਬਰਾਮਦ

 ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰੀ ਗਿਣਤੀ ’ਚ ਅਸਲਾ ਕੀਤਾ ਬਰਾਮਦ

ਕਾਊਂਟਰ ਇੰਟੈਲੀਜੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਰਤਨਬੀਰ ਸਿੰਘ ਵਾਸੀ ਰੱਤੋਕੇ ਤੇ ਗੋਇੰਦਵਾਲ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਜਸਕਰਣ ਦੀ ਨਿਸ਼ਾਨਦੇਹੀ ਤੇ ਤਿੰਨ ਦਿਨ ਪਹਿਲਾਂ 10 ਪਿਸਟਲ ਬਰਾਮਦ ਹੋਏ ਸਨ।

Image

ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਅੱਜ ਦੋਵਾਂ ਦੀ ਨਿਸ਼ਾਨਦੇਹੀ ਤੇ 17 ਪਿਸਤੌਲ, 27 ਮੈਗਜ਼ੀਨ ਤੇ ਇੱਕ ਪਾਕਿਸਤਾਨੀ ਰਾਈਫਲ ਵੀ ਬਰਾਮਦ ਕੀਤੀ ਹੈ ਤੇ ਭਾਰੀ ਮਾਤਰਾ ਵਿੱਚ ਡਰੱਗ ਮਨੀ ਤੇ ਹੈਰੋਇਨ ਵੀ ਬਰਾਮਦ ਕੀਤੀ ਹੈ।

ਕਾਊਂਟਰ ਇੰਟੈਲੀਜੈੰਸ ਵੱਲੋਂ ਦੋਵਾਂ ਜਸਕਰਣ ਤੇ ਰਤਨਜੀਤ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ‘ਤੇ ਹੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ।

Leave a Reply

Your email address will not be published.