Uncategorized

ਕਾਂਸਟੇਬਲ ਫਰਜ਼ੀਵਾੜਾ ਮਾਮਲੇ ’ਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਦੇ ਫਰਜ਼ੀਵਾੜਾ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਜਲੰਧਰ ਦੇ ਪੀਏਪੀ ਚੌਂਕ ਨੇੜੇ ਨੌਜਵਾਨ ਧਰਨਾ ਲਾਈ ਬੈਠੇ ਹਨ। ਅੱਜ ਉਹਨਾਂ ਨੂੰ ਉੱਥੋਂ ਹਟਾਉਣ ਲਈ ਪੁਲਿਸ ਨੇ ਪ੍ਰਦਰਸ਼ਕਾਰੀਆਂ ਤੇ ਲਾਠੀਚਾਰਜ ਕਰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਉਹਨਾਂ ਦੇ ਇਸ ਧਰਨੇ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਇਸ ਦੇ ਚਲਦਿਆਂ ਪੁਲਿਸ ਨੇ ਧਰਨੇ ਤ ਬੈਠੇ ਮੁੰਡੇ-ਕੁੜੀਆਂ ਤੇ ਲਾਠੀਚਾਰਜ ਕੀਤਾ, ਜਿਸ ਦੌਰਾਨ ਦੋ ਕੁੜੀਆਂ ਗੰਭੀਰ ਰੂਪ ਨਾਲ ਜਖ਼ਮੀ ਹੋ ਗਈਆਂ ਹਨ। ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਥਾਣਾ ਬਾਰਾਦਰੀ ਦੇ ਬਾਹਰ ਧਰਨਾ ਲਾ ਦਿੱਤਾ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਿਫਾਰਿਸ਼ਾਂ ਤਹਿਤ ਪੁਲਿਸ ਕਾਂਸਟੇਬਲ ਵਿੱਚ ਭਰਤੀ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ਼ ਉਹਨਾਂ ਨੇ ਡੀਸੀ ਨੂੰ ਮੰਗ ਪੱਤਰ ਲਿਖ ਕੇ ਕਾਰਵਾਈ ਕਰਨ ਲਈ ਕਿਹਾ ਸੀ ਉਸ ਤੇ ਕਾਰਵਾਈ ਨਾ ਹੋਣ ਦੇ ਚਲਦਿਆਂ ਪਰੇਸ਼ਾਨ ਵਿਦਿਆਰਥੀ ਪਿਛਲੇ ਚਾਰ ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਹਨ।

Click to comment

Leave a Reply

Your email address will not be published.

Most Popular

To Top