News

ਕਾਂਗਰਸ ਸਥਾਪਨਾ ਦਿਵਸ ’ਤੇ ਲਹਿਰਾਏ ਜਾਣ ਤੋਂ ਪਹਿਲਾਂ ਸਤੰਭ ਤੋਂ ਡਿੱਗਿਆ ਕਾਂਗਰਸ ਦਾ ਝੰਡਾ

ਅੱਜ 28 ਦਸੰਬਰ ਨੂੰ ਕਾਂਗਰਸ ਦਾ 137ਵਾਂ ਸਥਾਪਨਾ ਦਿਵਸ ਹੈ। ਅਖਿਲ ਭਾਰਤੀ ਕਾਂਗਰਸ ਕਮੇਟੀ ਹੈੱਡਕੁਆਰਟਰ ਵਿੱਚ ਪਾਰਟੀ ਦਾ ਝੰਡਾ ਉਦੋਂ ਸਤੰਭ ਤੋਂ ਡਿੱਗ ਪਿਆ, ਜਦੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਨੂੰ ਲਹਿਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਸੋਨੀਆ ਗਾਂਧੀ, ਪਾਰਟੀ ਦੇ ਖਜ਼ਾਨਚੀ ਪਵਨ ਬੰਸਲ ਅਤੇ ਜਰਨਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਤੁਰੰਤ ਹੀ ਝੰਢਾ ਆਪਣੇ ਹੱਥਾਂ ਵਿੱਚ ਫੜ ਲਿਆ।

congress flag fell from pillar before being hoisted on foundation day

ਇਸ ਤੋਂ ਬਾਅਦ ਕਾਂਗਰਸ ਦਾ ਇੱਕ ਵਰਕਰ ਝੰਡਾ ਲਾਉਣ ਲਈ ਸਤੰਭ ਤੇ ਚੜਿਆ ਅਤੇ ਸੋਨੀਆ ਗਾਂਧੀ ਨੇ ਝੰਡਾ ਲਹਿਰਾਇਆ। ਪਾਰਟੀ ਹੈੱਡਕੁਆਰਟਰ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਮਲਿਕਾਅਰਜੁਨ ਖੜਗੇ ਅਤੇ ਹੋਰ ਲੋਕ ਹਾਜ਼ਰ ਸਨ।

ਇਸ ਘਟਨਾ ਤੋਂ ਬਾਅਦ ਸੋਨੀਆ ਗਾਂਧੀ ਘਬਰਾ ਗਏ। ਦੂਜੀ ਵਾਰ ਝੰਡਾ ਲਹਿਰਾਉਣ ਦੀ ਤਿਆਰੀ ਤੋਂ ਪਹਿਲਾਂ ਉਹ ਇੱਕ ਵਰਕਰ ਤੋਂ ਇਹ ਪੁੱਛਦੇ ਹੋਏ ਨਜ਼ਰ ਆਈ ਕਿ ਇਸ ਵਾਰ ਝੰਡਾ ਠੀਕ ਨਾਲ ਲਾਇਆ ਗਿਆ ਹੈ ਜਾਂ ਨਹੀਂ। ਪਾਰਟੀ ਦੇ ਸੀਨੀਅਰ ਨੇਤਾ ਨੇ ਕਿਹਾ ਕਿ, ਕਾਂਗਰਸ ਅਗਵਾਈ ਨੇ ਘਟਨਾ ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਸਮਾਰੋਹ ਦੇ ਆਯੋਜਨ ਦੇ ਇੰਚਾਰਜ ਲੋਕਾਂ ਨੂੰ ਭਵਿੱਖ ਵਿੱਚ ਹੋਰ ਵੱਧ ਸਾਵਧਾਨ ਰਹਿਣ ਨੂੰ ਕਿਹਾ।

Click to comment

Leave a Reply

Your email address will not be published.

Most Popular

To Top