Punjab

ਕਾਂਗਰਸ ਵੱਲੋਂ CM ਚਿਹਰਾ ਹੋ ਸਕਦੇ ਨੇ ‘ਚਰਨਜੀਤ ਸਿੰਘ ਚੰਨੀ’? ਕਾਂਗਰਸ ਨੇ ਦਿੱਤੇ ਸੰਕੇਤ

ਕਾਂਗਰਸ ਵੱਲੋਂ ਅਜੇ ਤੱਕ ਪੰਜਾਬ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਪਰ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕਹਿ ਰਹੇ ਹਨ ਕਿ ਅਸਲੀ ਮੁੱਖ ਮੰਤਰੀ ਉਹ ਜਾਂ ਅਸਲੀ ਰਾਜਾ ਉਹ ਹੈ, ਜਿਸ ਨੂੰ ਜ਼ਬਰਦਸਤੀ ਕੁਰਸੀ ਤੇ ਲੈ ਕੇ ਆਇਆ ਜਾਵੇ।

Sonu Sood on sister's joining Congress ; BJP will not target me | बहन के  कांग्रेस ज्वॉइन करने पर सोनू सूद बोले- बीजेपी निशाना नहीं साधेगी, मैं बतौर  भाई मालविका के साथ

ਉਸ ਨੂੰ ਮੁਸ਼ੱਕਤ ਨਾ ਕਰਨੀ ਪਵੇ ਜਾਂ ਉਸ ਨੂੰ ਦੱਸਣਾ ਨਾ ਪਵੇ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਹਾਂ ਜਾ ਮੈਂ ਇਸ ਲਾਇਕ ਹਾਂ। ਉਹ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨੂੰ ਪਿੱਛੋਂ ਚੁੱਕ ਕੇ ਲਿਆਂਦਾ ਜਾਵੇ ਅਤੇ ਕਿਹਾ ਜਾਵੇ ਕਿ ਤੁਸੀਂ ਲਾਇਕ ਹੋ, ਤੁਸੀਂ ਬਣੋ। ਉਹ ਜੋ ਮੁੱਖ ਮੰਤਰੀ ਬਣੇਗਾ, ਉਹ ਦੇਸ਼ ਬਦਲ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਸੋਨੂੰ ਸੂਦ ਦੀ ਇਸ ਗੱਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਖ-ਵੱਖ ਅੰਦਾਜ਼ ‘ਚ ਵੀਡੀਓ ਨਾਲ ਜੋੜਿਆ ਗਿਆ ਹੈ।

ਇਸ ‘ਚ ਚੰਨੀ ਨੂੰ ਵੱਖ-ਵੱਖ ਹਾਵ-ਭਾਵਾਂ ਨਾਲ ਪ੍ਰਭਾਵਸ਼ਾਲੀ ਅੰਦਾਜ਼ ‘ਚ ਵਿਖਾਇਆ ਗਿਆ ਹੈ। ਵੀਡੀਓ ਦੇ ਨਾਲ ਟਵਿੱਟਰ ਹੈਂਡਲ ‘ਤੇ ਇਹ ਵੀ ਲਿਖਿਆ ਗਿਆ ਹੈ ਕਿ ਬੋਲ ਰਿਹਾ ਪੰਜਾਬ, ਹੁਣ ਪੰਜੇ ਦੇ ਨਾਲ ਮਜ਼ਬੂਤ ਕਰਾਂਗੇ ਹਰ ਹੱਥ।

ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਆਮ ਤੌਰ ‘ਤੇ ਸਰਕਾਰ ਜਾਂ ਪਾਰਟੀ ਦੇ ਫ਼ੈਸਲਿਆਂ ਨੂੰ ਲੈ ਕੇ ਇਕ-ਦੂਜੇ ਤੋਂ ਵੱਖਰੀ ਰਾਏ ਰੱਖਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਵਿਧਾਨ ਸਭਾ ਚੋਣਾਂ ਲਈ ਜਨਤਾ ‘ਚ ਜਾਣ ਤੋਂ ਪਹਿਲਾਂ ਸੀ. ਐੱਮ. ਚਿਹਰਾ ਐਲਾਨੇ ਜਾਣ ਦੀ ਸਿਫ਼ਾਰਿਸ਼ ਕਰ ਰਹੇ ਹਨ ਪਰ ਹਾਈਕਮਾਨ ਵੱਲੋਂ ਰਣਦੀਪ ਸੂਰਜੇਵਾਲਾ, ਹਰੀਸ਼ ਚੌਧਰੀ ਸਾਫ਼ ਕਰ ਚੁੱਕੇ ਹਨ ਕਿ ਚੋਣਾਂ ਚੰਨੀ, ਸਿੱਧੂ ਅਤੇ ਸੁਨੀਲ ਜਾਖੜ ਦੀ ਸਾਂਝੀ ਲੀਡਰਸ਼ਿਪ ਅਧੀਨ ਹੀ ਲੜੀਆਂ ਜਾਣਗੀਆਂ ਅਤੇ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ ਬਾਅਦ ‘ਚ ਵਿਧਾਇਕਾਂ ਵੱਲੋਂ ਲਿਆ ਜਾਵੇਗਾ।

Click to comment

Leave a Reply

Your email address will not be published.

Most Popular

To Top