News

ਕਾਂਗਰਸ ਵੀ ਦੇਵੇਗੀ 300 ਯੂਨਿਟ ਮੁਫ਼ਤ ਬਿਜਲੀ? ਸਿੱਧੂ ਨੇ ਫਿਰ ਦਿੱਤੀ ਕੈਪਟਨ ਨੂੰ ਸਲਾਹ

ਪੰਜਾਬ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਸਿਆਸੀ ਬਿਆਨਬਾਜ਼ੀਆਂ ਜਾਰੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੋਣ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਬਕਾਇਆ ਬਿਲ ਦੀ ਵੀ ਗੱਲ ਸਾਹਮਣੇ ਆਈ ਸੀ। ਹੁਣ ਫਿਰ ਨਵਜੋਤ ਸਿੱਧੂ ਨੇ ਬਿਜਲੀ ਦੇ ਹੱਲ ਨੂੰ ਲੈ ਕੇ ਟਵੀਟ ਕੀਤਾ ਹੈ। ਉਹਨਾਂ ਲਿਖਿਆ ਕਿ, “ਆਓ ਅਸੀਂ ਕਾਂਗਰਸ ਹਾਈਕਮਾਨ ਰਾਹੀਂ ਲੋਕ ਪੱਖੀ 18 ਨੁਕਾਤੀ ਏਜੰਡੇ ਨੂ ਪੂਰਾ ਕਰਨ ਦੀ ਸ਼ੁਰੂਆਤ ਬਾਦਲਾਂ ਵੱਲੋਂ ਦਸਤਖ਼ਤ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਕੇ ਕੀਤੀ ਜਾਵੇ।

ਇਸ ਲਈ ਪੰਜਾਬ ਵਿਧਾਨ ਸਭਾ ਵੱਲੋਂ ਸੈਸ਼ਨ ਬੁਲਾ ਕੇ ਰਾਸ਼ਟਰੀ ਪਾਵਰ ਐਕਸਚੇਂਜ ਮੁਤਾਬਕ ਬਿਜਲੀ ਕੀਮਤਾਂ ਬਿਨਾਂ ਕਿਸੇ ਬੱਝੀ ਲਾਗਤ ਤੋਂ ਤੈਅ ਕਰਨ ਲਈ ਕਾਨੂੰਨ ਬਣਾਇਆ ਜਾਵੇ। ਉਹਨਾਂ ਇੱਕ ਹੋਰ ਟਵੀਟ ਕੀਤਾ ਕਿ, ਪੰਜਾਬ ਸਰਕਾਰ ਪਹਿਲਾਂ ਤੋਂ ਹੀ 9000 ਕਰੋੜ ਦੀ ਸਬਸਿਡੀ ਦਿੰਦੀ ਹੈ ਪਰ ਘਰੇਲੂ ਅਤੇ ਉਦਯੋਗਿਕ ਉਪਭੋਗਤਾਵਾਂ ਨੂੰ 10-12 ਰੁਪਏ ਪ੍ਰਤੀ ਯੂਨਿਟ ਸਰਚਾਰਜ ਦੀ ਬਜਾਏ 3-5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦੇਣੀ ਚਾਹੀਦੀ ਹੈ।

ਨਾਲ ਹੀ 24 ਘੰਟੇ ਦੀ ਸਪਲਾਈ ਕੋਈ ਪਾਵਰ ਕੱਟ ਨਹੀਂ ਅਤੇ 300 ਯੂਨਿਟ ਤੱਕ ਫ੍ਰੀ ਬਿਜਲੀ ਦਿੱਤੀ ਜਾਣੀ ਚਾਹੀਦੀ ਹੈ। ਇਹ ਨਿਸ਼ਚਿਤ ਰੂਪ ਤੋਂ ਪ੍ਰਾਪਤ ਕਰਨ ਯੋਗ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਕਿਸੇ ਹੋਰ ਸੂਬੇ ਤੋਂ ਵੱਧ ਪੈਸੇ ਦੇ ਕੇ ਬਿਜਲੀ ਖਰੀਦਦਾ ਹੈ। ਬਾਦਲ ਸਰਕਾਰ ਨੇ ਤਿੰਨ ਕੰਪਨੀਆਂ ਤੋਂ ਬਿਜਲੀ ਖਰੀਦ ਦੀ ਗੱਲ ਤੈਅ ਕੀਤੀ ਸੀ, 2020 ਤੱਕ ਅਸੀਂ ਇਹਨਾਂ ਤੋਂ ਬਿਜਲੀ ਲੈਂਦੇ ਆ ਰਹੇ ਸੀ ਪਰ ਪੰਜਾਬ ਨੂੰ ਨੈਸ਼ਨਲ ਗ੍ਰਿਡ ਤੋਂ ਬਿਜਲੀ ਲੈਣੀ ਚਾਹੀਦੀ ਹੈ ਕਿਉਂ ਕਿ ਇੱਥੋਂ ਸਸਤੀ ਬਿਜਲੀ ਮਿਲੇਗੀ।

Click to comment

Leave a Reply

Your email address will not be published.

Most Popular

To Top