News

ਕਾਂਗਰਸ ਨੇ ਸੱਤਾ ਟੁੱਟਣ ਦੇ ਡਰੋਂ ਬਿਹਾਰ ਦੇ ਜ਼ਿਲ੍ਹਿਆਂ ’ਚ ਭੇਜੇ ਸੁਪਰਵਾਇਜ਼ਰ

ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਐਲਾਨੇ ਜਾਣਗੇ। ਕਾਂਗਰਸ ਨੂੰ ਡਰ ਹੈ ਕਿ ਬਿਹਾਰ ਵਿੱਚ ਨਤੀਜਿਆਂ ਤੋਂ ਬਾਅਦ ਪਾਰਟੀ ਵਿੱਚ ਦਰਾੜ ਪੈ ਸਕਦੀ ਹੈ। ਪਾਰਟੀ ਨੂੰ ਲਗਦਾ ਹੈ ਕਿ ਜਿੱਤ ਤੋਂ ਬਾਅਦ ਉਹਨਾਂ ਦੇ ਵਿਧਾਇਕ ਟੁੱਟ ਸਕਦੇ ਹਨ। ਅਜਿਹੇ ਖਦਸ਼ਿਆਂ ਦੇ ਮੱਦੇਨਜ਼ਰ ਕਾਂਗਰਸ ਨੇ ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ਵਿੱਚ ਅਪਣੇ ਸੁਪਰਵਾਇਜ਼ਰਸ ਨੂੰ ਭੇਜਿਆ ਹੈ।

ਪਾਰਟੀ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਖੁਦ ਰਾਜਧਾਨੀ ਪਟਨਾ ਪਹੁੰਚ ਗਏ ਹਨ। ਇਕ ਹੋਰ ਅਬਜ਼ਰਵਰ ਅਵਿਨਾਸ਼ ਪਾਂਡੇ ਵੀ ਪਟਨਾ ਪਹੁੰਚਣ ਵਾਲੇ ਹਨ। ਰਣਦੀਪ ਸੁਰਜੇਵਾਲਾ ਪਟਨਾ ਵਿੱਚ ਬੈਠੇ ਹਨ ਤੇ ਪਾਰਟੀ ਦੇ ਹਰ ਕਾਂਗਰਸੀ ਆਗੂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੇ ਹਨ।

ਐਗਜ਼ਿਟ ਪੋਲ ਵਿੱਚ ਕੰਡੇ ਤੋਂ ਟੱਕਰ ਬਾਅਦ ਕਾਂਗਰਸ ਦੇ ਸਾਹਮਣੇ ਵਿਧਾਇਕਾਂ ਨੂੰ ਆਪਣੇ ਕੋਲ ਰੱਖਣ ਦੀ ਇਕ ਵੱਡੀ ਚੁਣੌਤੀ ਹੈ। ਕਾਂਗਰਸ ਪਾਰਟੀ ਨੂੰ ਲਗਦਾ ਹੈ ਕਿ ਜਿੱਤੇ ਹੋਏ ਵਿਧਾਇਕਾਂ ਨੂੰ ਪਾਰਟੀ ਵਿੱਚ ਰੱਖਣਾ ਬਹੁਤ ਮੁਸ਼ਕਿਲ ਹੋਵੇਗ। ਜ਼ਿਕਰਯੋਗ ਹੈ ਕਿ ਇਸ ਵਾਰ ਐਗਜ਼ਿਟ ਪੋਲ ਵਿੱਚ ਮਹਾਂਗਠਜੋੜ ਦੀ ਜਿੱਤ ਦੇ ਦਾਅਵੇ ਕੀਤੇ ਗਏ ਹਨ। ਮਹਾਂਗਠਜੋੜ ਵਿੱਚ ਕਾਂਗਰਸ ਨੇ ਆਰਜੇਡੀ ਦੇ ਨਾਲ ਬਿਹਾਰ ਵਿੱਚ ਚੋਣ ਲੜੀ ਹੈ।

Click to comment

Leave a Reply

Your email address will not be published.

Most Popular

To Top