News

ਕਾਂਗਰਸ ਨੇ ਪੰਜਾਬ ’ਚ ਸਿਰਫ ਗੁੰਡਾਗਰਦੀ ਦਾ ਹੀ ਰਾਜ ਕੀਤਾ ਹੈ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਟਾਂਡਾ ਵਿਖੇ ਵੱਡੀ ਰੈਲੀ ਕੀਤੀ। ਇਸ ਰੈਲੀ ਵਿੱਚ ਸ਼ਾਮਲ ਸੁਖਬੀਰ ਬਾਦਲ ਨੇ ਕਿਹਾ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ, ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਰਗੜੇ ਲਾਏ। ਉਹਨਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਪੰਜਾਬ ਬਹੁਤ ਹੀ ਪਿੱਛੇ ਚਲਾ ਗਿਆ ਹੈ। ਪੰਜਾਬ ਵਿੱਚ ਸਰਕਾਰ ਸੀ ਪਰ ਸਿਰਫ਼ ਨਾਂ ਦੀ ਹੀ ਸਰਕਾਰ ਸੀ।

ਨਾ ਤਾਂ ਕੋਈ ਮੁੱਖ ਮੰਤਰੀ ਸੀ ਅਤੇ ਨਾ ਹੀ ਕੋਈ ਮੰਤਰੀ ਸੀ। ਕਾਂਗਰਸੀ ਇਕੱਲੇ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਸਨ। ਇਕ ਵੀ ਚੀਜ਼ ਕਾਂਗਰਸੀਆਂ ਨੇ ਪੰਜਾਬ ਵਿੱਚ ਨਵੀਂ ਬਣਾਈ। ਕਾਂਗਰਸ ਦੀ ਸਰਕਾਰ ਨੇ ਆਪਣੇ 5 ਸਾਲਾਂ ਵਿੱਚ ਕੁਝ ਨਹੀਂ ਕੀਤਾ ਹੈ। ਕਾਂਗਰਸ ਨੇ ਸਿਰਫ ਗੁੰਡਾਗਰਦੀ ਦਾ ਹੀ ਰਾਜ ਕੀਤਾ ਹੈ।

ਆਪਣੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੋਹਾਂ ਦੀ ਸੋਚ ਇੱਕ ਹੀ ਹੈ ਅਤੇ ਗਰੀਬ ਕਿਸਾਨ ਦੀ ਗੱਲ ਕਰਦੀਆਂ ਹਨ। ਉਹ ਸਿਰਫ਼ ਅਕਾਲੀ ਦਲ ਵੇਲੇ ਹੀ ਦਿੱਤੀਆਂ ਗਈਆਂ ਸਨ।

ਕਾਂਗਰਸ ਸਰਕਾਰ ਨੇ ਜਿੰਨੀਆਂ ਵੀ ਸਹੂਲਤਾਂ ਸਾਡੇ ਵੇਲੇ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ‘ਚ ਆਟਾ-ਦਾਲ ਦੀ ਸਕੀਮ, ਥਰਮਲ ਪਲਾਂਟ ਬਣਾਉਣ ਦੇ ਨਾਲ-ਨਾਲ, ਵਜ਼ੀਫਾ ਸਕੀਮ ਵੀ ਚਲਾਈ ਪਰ ਕਾਂਗਰਸੀਆਂ ਨੇ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ।

Click to comment

Leave a Reply

Your email address will not be published.

Most Popular

To Top