ਕਾਂਗਰਸ ਨੂੰ ਵੱਡਾ ਝਟਕਾ, ਮੌਜੂਦਾ ਕਾਂਗਰਸੀ ਨਗਰ ਕੌਂਸਲ ਪ੍ਰਧਾਨ ਸਮੇਤ ਚਾਰ ਐਮ ਸੀ ‘ਆਪ’ ’ਚ ਸ਼ਾਮਿਲ

 ਕਾਂਗਰਸ ਨੂੰ ਵੱਡਾ ਝਟਕਾ, ਮੌਜੂਦਾ ਕਾਂਗਰਸੀ ਨਗਰ ਕੌਂਸਲ ਪ੍ਰਧਾਨ ਸਮੇਤ ਚਾਰ ਐਮ ਸੀ ‘ਆਪ’ ’ਚ ਸ਼ਾਮਿਲ

ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਕਾਦੀਆਂ ਵਿੱਚ ਪੈਂਦੀ ਧਾਰੀਵਾਲ ਨਗਰ ਕੌਂਸਿਲ ਦੇ ਮੌਜੂਦਾ ਕਾਂਗਰਸੀ ਪ੍ਰਧਾਨ, ਚਾਰ ਮੌਜੂਦਾ ਕਾਂਗਰਸੀ ਐਮ ਸੀ, ਦੋ ਸਾਬਕਾ ਐਮ ਸੀ ਆਪਣੇ ਸਮਰਥਕਾਂ ਸਮੇਤ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਰੂਪ ਸੇਖਵਾਂ ਦੀ ਅਗੁਵਾਹੀ ਵਿੱਚ ‘ਆਪ’ ਵਿਚ ਸ਼ਾਮਿਲ ਹੋ ਗਏ। ਇਹਨਾਂ ਲੀਡਰਾਂ ਨੂੰ ‘ਆਪ’ ਪਾਰਟੀ ਵਿਚ ਸ਼ਾਮਿਲ ਕਰਵਾਉਣ ਲਈ  ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ੁਦ ਪਹੁੰਚੇ ਸਨ।

ਇਸ ਮੌਕੇ ਮੰਤਰੀ ਲਾਲ ਚੰਦ ਨੇ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਿਲ ਹੋਏ ਲੀਡਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਇਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਨਾਲ ਹੀ ਓਹਨਾਂ ਕਿਹਾ ਕਿ ਹਰ ਪਾਰਟੀ ਵਿਚ ਸਮਰਥਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਦੂਜੀਆਂ ਪਾਰਟੀਆਂ ਨਾਲੋਂ ਆਪ ਪਾਰਟੀ ਵੱਖਰੀ ਹੈ।

‘ਆਪ’ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਥੋੜੇ ਸਮੇਂ ਵਿੱਚ ਜ਼ਿਆਦਾ ਕੀਤੇ ਕੰਮਾਂ ਕਾਰਨ ਲੋਕ ਆਪ ਮੁਹਾਰੇ ‘ਆਪ’ ਵਿੱਚ ਸ਼ਾਮਿਲ ਹੋ ਰਹੇ ਹਨ। ਉਹਨਾਂ ਨੇ ਕੇਂਦਰ ਦੇ ਵਾਤਾਵਰਣ ਮੰਤਰੀ ਭੂਪਏਂਦਰ ਯਾਦਵ ਦੇ ਹਵਾ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਮਸਲੇ ਨੂੰ ਲੈ ਕੇ ਪੰਜਾਬ ਲਈ ਦਿੱਤੇ ਬਿਆਨ ’ਤੇ ਵੀ ਤੰਜ ਕੱਸਦੇ ਹੋਏ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਨਾਲ ਹੀ ਕਿਸਾਨਾਂ ਨੂੰ ਵੀ ਇਸ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ।

ਓਥੇ ਹੀ ਮੰਤਰੀ ਨੇ ਕਿਸਾਨਾਂ ਦੀ ਕਿਸੇ ਵੀ ਫ਼ਸਲ ਦੇ ਬਕਾਏ ਨੂੰ ਲੈ ਕੇ ਕਿਹਾ ਕਿ ਕਿਸਾਨਾਂ ਦੀ ਕਿਸੇ ਵੀ ਫ਼ਸਲ ਦੀ ਬਕਾਇਆ ਰਕਮ ਨੂੰ ਬਾਕੀ ਨਹੀਂ ਰਹਿਣ ਦਿੱਤਾ ਜਾਵੇਗਾ। ਜੀਓਜੀ ਦੇ ਰੋਸ ਧਰਨੇ ਅਤੇ ‘ਆਪ’ ਲੀਡਰਾਂ ਦੇ ਕੀਤੇ ਜਾ ਰਹੇ ਘਿਰਾਓ ਨੂੰ ਲੈਕੇ ਵੀ ਮੈਂਬਰਾਂ ਨੂੰ ਸਮਝਾਉਣ ਦੀ ਗੱਲ ਕਰਦੇ ਕਿਹਾ ਕਿ ਪ੍ਰਦਰਸ਼ਨ ਕਰਨ ਜਮਹੂਰੀ ਹੱਕ ਹੈ।

 

Leave a Reply

Your email address will not be published.