News

ਕਾਂਗਰਸ ਦੇ 4 ਮੰਤਰੀ ‘ਆਪ’ ‘ਚ ਜਾਣ ਲਈ ਤਿਆਰ, ਪਰ ਅਸੀਂ ਰੇਤਾ ਚੋਰ ਨਹੀਂ ਲੈਣੇ: ਰਾਘਵ ਚੱਢਾ

ਪੰਜਾਬ ਕਾਂਗਰਸ ਦੇ ਚਾਰ ਮੌਜੂਦਾ ਮੰਤਰੀ ਆਮ ਆਦਮੀ ਪਾਰਟੀ ਜਾਣ ਲਈ ਮਿੰਨਤਾਂ ਕਰ ਰਹੇ ਨੇ, ਇਹ ਮੰਤਰੀ ਉਹ ਨੇ ਜਿਨ੍ਹਾਂ ਦਾ ਪਿਛਲੇ ਲੰਮੇ ਸਮੇਂ ਤੋਂ ਰੇਤ ਮਾਫੀਆ ਵਿੱਚ ਨਾਮ ਅੱਗੇ ਆ ਰਿਹਾ ਹੈ, ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਰਾਘਵ ਚੱਢਾ ਦਾ।

ਰਾਘਵ ਚੱਢਾ ਨੇ ਕਿਹਾ ਕਿ, “ਪਿਛਲੇ ਲੰਮੇ ਸਮੇਂ ਤੋਂ ਇਹ ਮੰਤਰੀ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਆਪ ਵਿੱਚ ਆਉਣ ਲਈ ਪਾਰਟੀ ਦੀਆਂ ਮਿੰਨਤਾ ਕਰ ਰਹੇ ਹਨ। ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਕਿਸੇ ਵੀ ਦਾਗੀ ਅਕਸ ਵਾਲੇ ਵਿਅਕਤੀ ਨੂੰ ਨਹੀਂ ਲੈਣਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਅਜਿਹਾ ਹੀ ਦਾਅਵਾ ਕੀਤਾ ਸੀ, ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ ਕਰੀਬ 20 ਤੋਂ 25 ਮੰਤਰੀ ਵਿਧਾਇਕ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਹਨ ਜਦਕਿ ਕੇਜਰੀਵਾਲ ਨੇ ਨਾਲ ਹੀ ਇਹ ਵੀ ਕਹਿ ਦਿੱਤਾ ਸੀ ਕਿ ਉਹ ਕਾਂਗਰਸ ਦਾ ਕੂੜਾ ਆਪਣੀ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਨਗੇ।

ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡੀਆਂ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਸੀ ਅਤੇ ਹੁਣ ਰਾਘਵ ਚੱਢਾ ਦੇ ਇਸ ਬਿਆਨ ਨਾਲ ਮੁੜ ਸਿਆਸਤ ਭਖਣ ਦੇ ਆਸਾਰ ਬਣ ਗਏ ਹਨ।

Click to comment

Leave a Reply

Your email address will not be published.

Most Popular

To Top