ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਤੀਜਾ ਦਿਨ

ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਵਿੱਚ ਅੱਜ ਤੀਜੀ ਰੈਲੀ ਹੈ। ਉਹਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਉਹ ਪਟਿਆਲਾ ਦੇ ਵੱਖ ਵੱਖ ਸਥਾਨਾਂ ਤੇ ਰੈਲੀ ਕੱਢਣਗੇ ਜਿਸ ਤੋਂ ਬਾਅਦ ਉਹ ਹਰਿਆਣਾ ਵੀ ਜਾਣਗੇ। ਸਵੇਰੇ 9:45 ਵਜੇ ਸਰਕਟ ਹਾਊਸ, ਪਟਿਆਲਾ ਵਿਖੇ ਰੋਜਗਾਰ ਮੇਲਾ ਸਮਾਪਤੀ ਸਮਾਰੋਹ ‘ਚ ਜਾਣਗੇ।
– ਸਵੇਰੇ 10:15 ਵਜੇ ਸਰਕਟ ਹਾਊਸ, ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ‘ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਸੁਪਰੀਮ ਕੋਰਟ ‘ਚ ਪਟੀਸ਼ਨ
– ਸਵੇਰੇ 11:15 ਵਜੇ ਪਟਿਆਲਾ ਦੇ ਫਰਾਂਸਵਾਲਾ, ਨੂਰਪੁਰ ਵਿਖੇ ਜਨਤਕ ਮੀਟਿੰਗ ਕੀਤੀ ਜਾਵੇਗੀ।
– ਦੁਪਹਿਰ 12:15 ਵਜੇ ਪੰਜਾਬ ਦੀ ਸਰਹੱਦ ਹਰਿਆਣਾ ਦੇ ਪਿਹੋਵਾ ਤੱਕ ਟਰੈਕਟਰ ਯਾਤਰਾ।
– ਦੁਪਹਿਰ 1:15 ਵਜੇ ਪਿਹੋਵਾ ਬਾਰਡਰ ‘ਤੇ ਰਿਸੈਪਸ਼ਨ।
– ਦੁਪਹਿਰ 1:45 ਵਜੇ ਹਰਿਆਣਾ ਦੇ ਸਰਸਵਤੀ ਖੇੜਾ – ਪਿਹੋਵਾ ਮੰਡੀ ਵਿਖੇ ਟਰੈਕਟਰ ਯਾਤਰਾ।
– ਦੁਪਹਿਰ 2:45 ਵਜੇ ਹਰਿਆਣਾ ਦੀ ਪਿਹੋਵਾ ਮੰਡੀ ਵਿੱਚ ਕਾਰਨਰ ਮੀਟਿੰਗ।
-ਦੁਪਹਿਰ 5:30 ਵਜੇ ਕੁਰੂਕਸ਼ੇਤਰ ਦੀ ਅਨਾਜ ਮੰਡੀ ਵਿਖੇ ਕਾਰਨਰ ਮੀਟਿੰਗ
