Punjab

ਕਾਂਗਰਸ ਦੇ ਮੰਚ ਤੋਂ ਫਿਰ ਗਾਇਬ ਹੋਏ ਨਵਜੋਤ ਸਿੱਧੂ, ਉੱਠ ਰਹੇ ਨੇ ਸਵਾਲ?

ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਦੀ ਰੈਲੀ ਵਿੱਚ ਸ਼ਾਮਲ ਕਰਨ ਲਈ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਈ ਪਾਪੜ ਵੇਲੇ ਸਨ। ਉਹਨਾਂ ਦੀ ਇਹ ਕੋਸ਼ਿਸ਼ ਸਫ਼ਲ ਵੀ ਰਹੀ ਸੀ ਪਰ ਰਾਹੁਲ ਗਾਂਧੀ ਦੀ ਦੂਜੀ ਰੈਲੀ ਵਿੱਚ ਨਵਜੋਤ ਸਿੱਧੂ ਮੰਚ ਤੋਂ ਗਾਇਬ ਸਨ।

ਨਵਜੋਤ ਸਿੰਘ ਸਿੱਧੂ ਦਾ ਉਨ੍ਹਾਂ ਦੀ ਪਾਰਟੀ ਤੋਂ ਇੱਕ ਦਿਨ ਬਾਅਦ ਹੀ ਮੋਹ ‘ਭੰਗ’ ਹੋ ਗਿਆ ਲੱਗਦਾ ਹੈ। ਲੰਬੇ ਸਮੇਂ ਬਾਅਦ ਸਿੱਧੂ ਕਾਂਗਰਸ ਦੇ ਮੰਚ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਨਜ਼ਰ ਆਏ ਪਰ ਰੈਲੀ ਦੇ ਦੂਜੇ ਹੀ ਦਿਨ ਉਹ ਰੈਲੀ ਤੋਂ ਬਾਹਰ ਹੋ ਗਏ।

ਇਹ ਵੀ ਪੜ੍ਹੋ: ਕਿਸਾਨੀ ਧਰਨਿਆਂ ਨੇ ਦਿਖਾਇਆ ਅਸਰ, ਗ੍ਰਹਿ ਵਿਭਾਗ ਨੇ ਕਿਸਾਨਾਂ ਨਾਲ ਗੱਲ ਤੋਰੀ

ਸਿੱਧੂ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਅਜੇ ਵੀ ਸਿੱਧੂ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਜ਼ਰੂਰੀ ਕੰਮ ਕਰਕੇ ਗੈਰ ਹਾਜ਼ਰ ਹਨ। ਉਹ ਜਲਦ ਹੀ ਕਾਂਗਰਸ ਦੇ ਮੰਚ ‘ਤੇ ਦਿਖਾਈ ਦੇਣਗੇ।

ਇਹ ਵੀ ਪੜ੍ਹੋ: ਇਕ ਮਹੀਨੇ ’ਚ 3 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਡੀਜ਼ਲ

ਮੀਡੀਆ ਵਿੱਚ ਛਿੜੀ ਚਰਚਾ ਮਗਰੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਕੁਝ ਜ਼ਰੂਰੀ ਕੰਮ ਸੀ। ਇਸ ਲਈ ਉਹ ਰੈਲੀ ਵਿੱਚ ਸ਼ਾਮਲ ਨਹੀਂ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਰੈਲੀ ਵਿੱਚ ਨਾ ਆਉਣ ਦਾ ਕਾਰਨ ਇਹ ਹੈ ਕਿ ਪਹਿਲੇ ਦਿਨ ਦੀ ਰੈਲੀ ਵਿੱਚ ਵੀ ਉਨ੍ਹਾਂ ਨੂੰ ਕਾਫ਼ੀ ਸਮੇਂ ਲਈ ਬੈਠਾ ਕੇ ਰੱਖਿਆ ਗਿਆ।

ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਬੋਲਣ ਦਾ ਮੌਕਾ ਦਿੱਤਾ ਗਿਆ ਜਿਸ ਕਾਰਨ ਸਿੱਧੂ ਨਾਰਾਜ਼ ਹੋ ਗਏ। ਉਂਝ ਅਜੇ ਤੱਕ ਸਿੱਧੂ ਵੱਲੋਂ ਇਸ ਸਬੰਧੀ ਕੋਈ ਜਵਾਬ ਨਹੀਂ ਆਇਆ। ਸਿੱਧੂ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਸਿੱਧੂ ਖ਼ੁਦ ਕਹਿੰਦੇ ਸੀ ਕਿ ਰਾਹੁਲ ਉਨ੍ਹਾਂ ਦੇ ਕਪਤਾਨ ਹਨ ਪਰ ਅਗਲੇ ਦਿਨ ਉਹ ਰੈਲੀ ਤੋਂ ਗਾਇਬ ਕਿਉਂ ਹੋਏ?


 

Click to comment

Leave a Reply

Your email address will not be published. Required fields are marked *

Most Popular

To Top