ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ’ਚ ਕਿਉਂ ਸ਼ਾਮਲ ਹੋਏ ਕਿਸਾਨ ਯੋਗੇਂਦਰ ਯਾਦਵ? ਕਹੀ ਇਹ ਗੱਲ

 ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ’ਚ ਕਿਉਂ ਸ਼ਾਮਲ ਹੋਏ ਕਿਸਾਨ ਯੋਗੇਂਦਰ ਯਾਦਵ? ਕਹੀ ਇਹ ਗੱਲ

ਕਾਂਗਰਸੀ ਪਾਰਟੀ ਵੱਲੋਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ’ ਕੱਢੀ ਜਾ ਰਹੀ ਹੈ। ਇਸ ਯਾਤਰਾ ’ਚ ਸਵਰਾਜ ਇੰਡੀਆ ਦੇ ਲੀਡਰ ਅਤੇ ਸਮਾਜ ਸੇਵੀ ਯੋਗੇਂਦਰ ਯਾਦਵ ਵੀ ਹਿੱਸਾ ਲੈ ਰਹੇ ਹਨ। ਯੋਗੇਂਦਰ ਯਾਦਵ ਨੇ ਕਾਂਗਰਸ ਪਾਰਟੀ ਦੀ ਇਸ ਯਾਤਰਾ ਵਿੱਚ ਹਿੱਸਾ ਲੈਣ ਦੇ ਕਾਰਨਾਂ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦਾ ਹੋਏ ਕਿਹਾ ਕਿ, “ਮੈਂ ਕਾਂਗਰਸ ਦਾ ਨਹੀਂ ਹਾਂ ਪਰ ਮੈਂ ਆਪਣੀ ਪਾਰਟੀ ਦਾ ਬੈਜ ਲਗਾ ਕੇ ਯਾਤਰਾ ਵਿੱਚ ਸ਼ਾਮਲ ਹੋਇਆ ਹਾਂ।”

“ਮੈਂ ਇੱਥੇ ਇਸ ਲਈ ਹਾਂ, ਕਿਉਂਕਿ ਜਿਹੜੇ ਲੋਕ ਦੇਸ਼ ਨੂੰ ਤੋੜਨ ਦੀ ਜਗ੍ਹਾ ਜੋੜਨ ਦਾ ਕੰਮ ਕਰ ਰਹੇ ਹਨ, ਮੈਂ ਉਨ੍ਹਾਂ ਦੇ ਨਾਲ ਹਾਂ। ਜੇ ਕੋਈ ਹੋਰ ਪਾਰਟੀ ਵੀ ਅਜਿਹੀ ਕੋਸ਼ਿਸ਼ ਕਰਦੀ ਹੈ ਤਾਂ ਅਸੀਂ ਉਸ ਦਾ ਵੀ ਸਾਥ ਦੇਵਾਂਗੇ। ‘ਭਾਰਤ ਜੋੜੋ ਯਾਤਰਾ’ ਬਾਰੇ ਕਿਸਾਨ ਲੀਡਰ ਯਾਦਵ ਨੇ ਕਿਹਾ ਕਿ, ਵਿਰੋਧੀ ਧਿਰ ਸਰਕਾਰ ਨੂੰ ਚੁਣੌਤੀ ਦੇ ਸਕਦੀ ਹੈ। ਇਸ ਸਿਲਸਿਲੇ ’ਚ ਕਾਂਗਰਸ ਨੇ ਪਹਿਲ ਕੀਤੀ ਹੈ।

ਅਜਿਹੇ ’ਚ ਭਾਰਤ ਜੋੜੋ ਪਹਿਲ ਚਲਾਉਣ ਦੀ ਲੋੜ ਹੈ। ਦੇਸ਼ ’ਚ ਅੱਜ ਜ਼ਮੀਨੀ ਇਲੈਕਸ਼ਨ ਬਦਲ ਗਿਆ। ਲੋਕਾਂ ਦੇ ਦੁੱਖ ਤਕਲੀਫ਼ ਪਹਿਲਾਂ ਨਾਲੋਂ ਬਹੁਤ ਵਧ ਗਏ ਹਨ। ਮੇਰਾ ਮੰਨਣਾ ਹੈ ਕਿ ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਮੌਜੂਦਾ ਸੱਤਾਧਾਰੀ ਪਾਰਟੀ ਨੂੰ ਸੱਤਾ ’ਚੋਂ ਬਾਹਰ ਕਰਨਾ ਪਵੇਗਾ। ਇਸ ਯਾਤਰਾ ਦੇ ਮਕਸਦ ਬਾਰੇ ਯੋਗੇਂਦਰ ਨੇ ਕਿਹਾ ਕਿ, “ਹਿੰਦੂ-ਮੁਸਲਿਮ ਦੀ ਜ਼ਹਿਰ ਨੂੰ ਬਾਹਰ ਕੱਢਣ ਲਈ ‘ਭਾਰਤ ਜੋੜੋ’ ਰਾਹੀਂ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਨੂੰ ਸਮਰਥਨ ਦੀ ਲੋੜ ਹੈ।

Leave a Reply

Your email address will not be published.