ਕਾਂਗਰਸ ਦੀ ਧੱਕੇਸ਼ਾਹੀ ਦਾ ਦਿੱਤਾ ਜਾਵੇਗਾ ਜਵਾਬ: ਸੁਖਬੀਰ ਬਾਦਲ, ਰਾਜਾ ਵੜਿੰਗ ਨੇ ਵੀ ਸੁਖਬੀਰ ਬਾਦਲ ਨੂੰ ਸੁਣਾਈਆਂ ਖਰੀਆਂ ਖਰੀਆਂ

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ‘ਚ ਸਿਆਸੀ ਲੀਡਰ ਪੱਬਾਂ ਭਾਰ ਹਨ। ਉਹਨਾਂ ਵੱਲੋਂ ਵਿਰੋਧੀ ਪਾਰਟੀਆਂ ‘ਤੇ ਖੂਬ ਨਿਸ਼ਾਨੇ ਸਾਧੇ ਜਾ ਰਹੇ ਹਨ। ਅਜਿਹੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਗਿੱਦੜਬਾਹਾ ‘ਚ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹੈ ਕਿ ਕਾਂਗਰਸ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਜਵਾਬ ਉਹਨਾਂ ਨੂੰ ਸੂਦ ਸਮੇਤ ਦਿੱਤਾ ਜਾਵੇਗਾ। ਸੁਖਬੀਰ ਬਾਦਲ ਵੱਲੋਂ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੂੰ ਵੀ ਖਰੀਆਂ ਖਰੀਆਂ ਸੁਣਾਈਆ ਗਈਆ।

ਭਾਸ਼ਣ ਦੌਰਾਨ ਸੁਖਬੀਰ ਬਾਦਲ ਆਪਣੇ ਤਿੱਖੇ ਤੇਵਰਾਂ ਨਾਲ ਕਾਂਗਰਸ ਸਰਕਾਰ ਨੂੰ ਘੇਰਦੇ ਨਜ਼ਰ ਆਏ,,ਉਹਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹਮਲੇ ਵੀ ਕੀਤੇ।ਸੁਖਬੀਰ ਬਾਦਲ ਨੇ ਗਿੱਦੜਬਾਹਾ ‘ਚ ਐੱਮਸੀ ਚੋਣਾਂ ਦੌਰਾਨ 17 ਸੀਟਾਂ ਜਿੱਤਣ ਦੀ ਗੱਲ ਵੀ ਆਖੀ ਹੈ। ਉੱਥੇ ਹੀ ਰਾਜਾ ਵੜਿੰਗ ਵੱਲੋਂ ਵੀ ਸੁਖਬੀਰ ਬਾਦਲ ਨੂੰ ਮੋੜਵੇ ਜਵਾਬ ਦਿੱਤੇ ਗਏ ਹਨ। ਉਹਨਾਂ ਵੱਲੋਂ ਵੀ ਸੁਖਬੀਰ ਬਾਦਲ ਨੂੰ ਘੇਰਨ ‘ਚ ਕੋਈ ਕਸਰ ਨਹੀਂ ਛੱਡੀ ਗਈ।
ਰਾਜਾ ਵੜਿੰਗ ਵੀ ਆਪਣੇ ਭਾਸ਼ ਦੌਰਾਨ ਸੁਖਬੀਰ ਬਾਦਲ ‘ਤੇ ਵਿੰਨ੍ਹ ਵਿੰਨ੍ਹ ਕੇ ਨਿਸ਼ਾਨੇ ਲਗਾਉਦੇ ਨਜ਼ਰ ਆਏ ਹਨ। ਦਸ ਦਈਏ ਕਿ ਨਗਰ ਕੌਂਸਲ ਚੌਣਾਂ 14 ਫਰਵਰੀ ਨੂੰ ਕਰਵਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਏਗੀ।ਉੱਥੇ ਹੀ ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫ਼ਸਰ ਅਤੇ 145 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਜਿਸ ਦੇ ਚੱਲਦਿਆ ਹੁਣ ਪੰਜਾਬ ‘ਚ ਵਿਰੋਧੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਸੂਬਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
