ਕਾਂਗਰਸ ਦੀ ਅਗਲੀ ਲਿਸਟ ਜਲਦ ਹੋ ਸਕਦੀ ਹੈ ਜਾਰੀ

ਪੰਜਾਬ ਵਿੱਚ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਕੁੱਲ 86 ਉਮੀਦਵਾਰ ਐਲਨੇ ਗਏ ਹਨ। ਕਾਂਗਰਸ ਵੱਲੋਂ ਪੈਂਡਿੰਗ 31 ਸੀਟਾਂ ਤੇ ਫੈਸਲਾ ਲੈਣ ਲਈ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਅਗਲੇ 1-2 ਦਿਨਾਂ ਵਿੱਚ ਸੱਦੀ ਜਾ ਸਕਦੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਿੱਚ ਵਰਚੁਅਲ ਤੌਰ ਤੇ ਹੋਵੇਗੀ।

ਬੈਠਕ ਵਿੱਚ ਪਾਰਟੀ ਆਪਣੇ ਬਾਕੀ ਰਹਿੰਦੇ ਉਮੀਦਵਾਰਾਂ ਤੇ ਮੰਥਨ ਕਰ ਕੇ ਉਹਨਾਂ ਦੇ ਨਾਵਾਂ ਦੀ ਸੂਚੀ ਜਾਰੀ ਕਰੇਗੀ। ਇਸ ਵਾਰ ਮੁਕਾਬਲਾ ਸੌਖਾ ਨਹੀਂ ਹੈ। ਇਸ ਲਈ ਪਾਰਟੀ ਨੂੰ ਹਰੇਕ ਸੀਟ ਤੇ ਹੁਣ ਫੂਕ-ਫੂਕ ਕੇ ਕਦਮ ਵਧਾਉਂਦੇ ਹੋਏ ਉਮੀਦਵਾਰਾਂ ਬਾਰੇ ਫ਼ੈਸਲਾ ਲੈਣਾ ਪਵੇਗਾ।
ਸੂਤਰਾਂ ਮੁਤਾਬਕ ਕੇਂਦਰੀ ਚੋਣ ਕਮੇਟੀ 2-3 ਸੀਟਾਂ ਤੇ ਐਲਾਨੇ ਉਮੀਦਵਾਰਾਂ ਤੇ ਮੁੜ-ਵਿਚਾਰ ਵੀ ਕਰ ਸਕਦੀ ਹੈ। ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਪ੍ਰਧਾਨ ਨਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਆਦਿ ਵੀ ਸ਼ਾਮਲ ਹੋਣਗੇ।
