ਕਾਂਗਰਸੀ ਵਿਧਾਇਕ ਜਸਬੀਰ ਡਿੰਪਾ ਨੇ ਪੱਤਰਕਾਰ ਨਾਲ ਕੀਤੀ ਬਦਸਲੂਕੀ

ਦਿੱਲੀ ‘ਚ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਉੱਥੇ ਹੀ ਕਿਸਾਨੀ ਸੰਘਰਸ਼ ਨੂੰ ਨੈਸ਼ਨਲ ਮੀਡੀਆ ਅਤੇ ਪੰਜਾਬ ਦਾ ਮੀਡੀਆ ਵੀ ਲਗਾਤਾਰ ਕਵਰ ਕਰ ਰਿਹਾ ਹੈ।

ਬੀਤੇ ਦਿਨ ਜੰਤਰ ਮੰਤਰ ‘ਤੇ ਕਾਂਗਰਸੀ ਐੱਮਪੀ ਜਸਬੀਰ ਸਿੰਘ ਡਿੰਪਾ ਵੱਲੋਂ ਆਰ ਪੀ ਡੀ 24 ਚੈਨਲ ਦੀ ਪੱਤਰਕਾਰ ਚੰਦਨਪ੍ਰੀਤ ਕੌਰ ਨਾਲ ਬਦਸਕੂਲੀ ਕੀਤੀ ਗਈ। ਇਸ ਮਾਮਲੇ ‘ਤੇ ਸਮਾਜ ਸੇਵੀ ਬਰਜਿੰਦਰ ਸਿੰਘ ਪਰਵਾਨੇ ਵੱਲੋਂ ਐੱਮ ਪੀ ਡਿੰਪਾ ਨੂੰ ਲਾਹਨਤਾਂ ਪਾ ਕੇ ਖਰੀਆਂ ਖਰੀਆਂ ਸੁਣਾਈਆਂ ਗਈਆਂ।
ਦਰਅਸਲ ਪੱਤਰਕਾਰ ਚੰਦਨਪ੍ਰੀਤ ਕੌਰ ਵੱਲੋਂ ਐਮ ਪੀ ਡਿੰਪਾ ਨੂੰ ਸਵਾਲ ਕੀਤੇ ਜਾ ਰਹੇ ਸੀ ਇਸ ਦੌਰਾਨ ਕਾਂਗਰਸੀ ਵਿਦਾਇਕ ਡਿੰਪਾ ਵੱਲੋਂ ਪੱਤਰਕਾਰ ਲਈ ਘਟੀਆ ਸ਼ਬਦਾਵਲੀ ਵਰਤੀ ਗਈ। ਪੱਤਰਕਾਰ ਨੇ ਦੋਸ਼ ਲਾਇਆ ਕਿ ਉਹਨਾਂ ਦੇ ਚੈਨਲ ਦਾ ਮਾਇਕ, ਕੈਮਰੇ ਸਣੇ ਕਾਰਡ ਵੀ ਤੋੜ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਕਾਂਗਰਸੀ ਵਿਧਾਇਕ ਡਿੰਪੇ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਪੱਤਰਕਾਰ ਵੱਲੋਂ ਹੁਣ ਐੱਮ ਪੀ ਡਿੰਪੇ ਖਿਲਾਫ਼ ਮਾਮਲਾ ਦਰਜ ਕਰਵਾਉਣ ਦੀ ਗੱਲ ਆਖੀ ਗਈ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ ਸਣੇ ਕਾਂਗਰਸ ਵੱਲੋਂ ਵਿਧਾਇਕ ਡਿੰਪਾ ਖਿਲਾਫ ਕੀ ਕਾਰਵਾਈ ਕੀਤੀ ਜਾਵੇਗੀ।
