Punjab

ਗਰੀਬ ਹੈ ਇਹ ਅਕਾਲੀ ਲੀਡਰ, ਕੈਨੇਡਾ ਬੈਠੀਆਂ ਧੀਆਂ ਲਈ ਲੈ ਰਿਹਾ 2 ਰੁਪਏ ਕਿਲੋ ਵਾਲੀ ਕਣਕ

ਬੀਤੀ 18 ਜੂਨ ਨੂੰ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਵੱਲੋਂ ਕੱਟੇ ਗਏ ਨੀਲੇ ਕਾਰਡਾਂ ਦੇ ਵਿਰੋਧ ਵਿੱਚ ਧਰਨਾ ਦਿੰਦੇ ਹੋਏ ਕਾਂਗਰਸ ਸਰਕਾਰ ਦੇ ਮੰਤਰੀਆਂ ਤੇ ਗਰੀਬਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਸੀ, ਪਰੰਤੂ ਹੁਣ ਕਾਂਗਰਸੀਆਂ ਨੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਖਿਲਾਫ਼ ਅਜਿਹੇ ਹੈਰਾਨ ਕਰਨ ਵਾਲੇ ਸਬੂਤ ਸਾਹਮਣੇ ਲਿਆਂਦੇ ਹਨ ਜਿਸ ਤੋਂ ਬਾਅਦ ਅਕਾਲੀ ਕੌਂਸਲਰ ਦੇ ਡਿਪੂ ਦਾ ਲਾਇਸੰਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।

ਕਾਂਗਰਸ ਪਾਰਟੀ ਦੇ ਬੁਲਾਰੇ ਸੁਖਦੇਵ ਸਿੰਘ ਸਮੇਤ ਕਾਂਗਰਸ ਪਾਰਟੀ ਦੇ ਸਕੱਤਰ ਅਮਰਜੀਤ ਸਿੰਘ ਭੁੱਲਰ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਮੋਹਿਤ ਸ਼ਰਮਾ ਨੇ ਮੀਡੀਆਂ ਅੱਗੇ ਸਬੂਤ ਰੱਖਦੇ ਹੋਏ ਅਕਾਲੀ ਦਲ ਦੇ ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ ਤੇ ਗਲਤ ਤਰੀਕੇ ਨਾਲ ਗਰੀਬਾਂ ਦੀ ਕਣਕ ਡਕਾਰਨ ਦੇ ਇਲਜ਼ਾਮ ਲਗਾਏ ਹਨ।

ਕਾਂਗਰਸੀਆਂ ਵੱਲੋਂ ਦਿੱਤੇ ਰਿਕਾਰਡ ਅਤੇ ਸਬੂਤਾਂ ਦੇ ਅਨੁਸਾਰ ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ ਜੋ ਕਿ ਪਿਛਲੇ ਕਰੀਬ ਸਾਲਾਂ ਤੋਂ ਸਰਕਾਰੀ ਰਾਸ਼ਨ ਡਿਪੂ ਦਾ ਮਾਮਕ ਵੀ ਹੈ, ਨੇ ਸਰਕਾਰ ਨੂੰ ਗਲਤ ਜਾਣਕਾਰੀ ਦੇ ਕੇ ਆਪਣੇ ਸਮੇਤ ਪੰਜ ਪਰਿਵਾਰਕ ਮੈਂਬਰਾਂ ਦਾ ਨੀਲਾ ਕਾਰਡ ਬਣਵਾਇਆ ਅਤੇ ਲਗਾਤਾਰ ਉਸ ਤੇ ਗਰੀਬਾਂ ਦਾ ਰਾਸ਼ਨ ਲੈ ਰਿਹਾ ਹੈ।

ਇੱਥੋਂ ਤੱਕ ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ ਦੀਆਂ ਜਿਹੜੀਆਂ ਦੋ ਬੇਟੀਆਂ ਵਿਦੇਸ਼ ਗਈਆਂ ਹਨ, ਉਹਨਾਂ ਦੇ ਨਾਮ ਤੇ ਵੀ ਰਾਸ਼ਨ ਲਿਆ ਜਾ ਰਿਹਾ ਸੀ। ਇੱਥੋਂ ਤੱਕ ਕਿ ਉਕਤ ਕੌਂਸਲਰ ਦੇ ਨਾਮ ਤੇ ਜੀਪ, ਟਰੈਕਟਰ , ਸਕੂਟਰ , ਸ਼ਹਿਰ ਵਿੱਚ ਮਹਿੰਗੇ ਪਲਾਟ ਹਨ ਉਸ ਦੇ ਬਾਵਜੂਦ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ ਖੁਦ ਲੈਂਦਾ ਆ ਰਿਹਾ ਹੈ।

ਕਾਂਗਰਸੀਆਂ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਰੂਪਨਗਰ ਦੇ ਜ਼ਿਲ੍ਹਾ ਕੋਟਰੋਲਰ ਵੱਲੋਂ ਕਰਵਾਈ ਜ਼ਾਂਚ ਤੋਂ ਬਾਅਦ ਮਨਜਿੰਦਰ ਸਿੰਘ ਧਨੋਆ ਦੇ ਡੀਪੂ ਦੀ ਸਪਲਾਈ ਬੰਦ ਕਰਦੇ ਹੋਏ ਲਾਇੰਲਸ ਮੁਅੱਤਲ ਕਰ ਦਿੱਤਾ ਹੈ। ਕਾਂਗਰਸੀਆਂ ਨੇ ਸਰਕਾਰ ਅਤੇ ਰੂਪਨਗਰ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਮਨਜਿੰਦਰ ਸਿੰਘ ਧਨੋਆ ਦੇ ਖਿਲਾਫ਼ ਸਰਕਾਰ ਨੂੰ ਗਲਤ ਜਾਣਕਾਰੀ ਦੇਣ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਣ ਦੇ ਇਲਜ਼ਾਮ ਵਿੱਚ ਪੁਲਿਸ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਪਾਪੜ ਵੜੀਆਂ ਵੇਚਦੇ ਲੜਕੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਰਤਾ ਵੱਡਾ ਐਲਾਨ

ਦੂਜੇ ਪਾਸੇ ਜਦੋਂ ਇਲਜ਼ਾਮਾਂ ਸਬੰਧੀ ਸਬੰਧਤ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਡਿਪੂ ਹੋਲਡਰ ਮਨਜਿੰਦਰ ਸਿੰਘ ਧਨੋਆ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਭ ਰਾਜਨੀਤੀ ਤੋਂ ਪ੍ਰੇਰਿਤ ਹੈ। ਧਨੋਆ ਨੇ ਦੱਸਿਆ ਕਿ ਨੀਲਾ ਕਾਰਡ ਉਸ ਨੇ ਸਿਰਫ ਮੈਡੀਕਲ ਸਹੂਲਤ ਲੈਣ ਲਈ ਬਣਾਇਆ ਸੀ ਜਿਸ ਤੇ ਉਸ ਤੇ ਕਣਕ ਮਿਲਦੀ ਸੀ ਉਹ ਗਰੀਬਾਂ ਨੂੰ ਵੰਡ ਦਿੰਦਾ ਸੀ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਪਰਾਲੀ ਸਾੜਨਾ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ: ਖੇਤੀ ਵਿਭਾਗ

ਧਨੋਆ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਨੇੜੇ ਹੋਣ ਕਰ ਕੇ ਇਹ ਸਭ ਉਸ ਦੇ ਵਿਰੋਧੀ ਕਾਂਗਰਸੀਆਂ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ। ਜਦੋਂ ਉਕਤ ਮਾਮਲੇ ਸਬੰਧੀ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਰੂਪਨਗਰ ਦੇ ਜ਼ਿਲ੍ਹਾ ਕੋਟਰੋਲਰ ਸਤਵੀਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਦੌਰਾਨ ਮਨਜਿੰਦਰ ਸਿੰਘ ਧਨੋਆ ਦੋਸ਼ੀ ਪਾਇਆ ਗਿਆ ਜਿਸ ਦੇ ਬਾਅਦ ਉਸ ਦੇ ਡਿਪੂ ਦਾ ਲਾਈਲੰਸ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਗਲੀ ਸੁਣਵਾਈ ਦੌਰਾਨ ਬਣਦੀ ਕਾਰਵਾਈ ਹੋਵੇਗੀ।

ਜਦੋਂ ਇਸ ਮਾਮਲੇ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕਵਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਸਰਕਾਰ ਤੇ ਦਬਾਅ ਪਾਉਣਗੇ ਕਿ ਜਿਹਨਾਂ ਨੇ ਲੋਕਾਂ ਨੇ ਫਰਜ਼ੀਵਾੜਾ ਕਰਦੇ ਗ਼ਲਤ ਢੰਗ ਨਾਲ ਨੀਲੇ ਕਾਰਡ ਬਣਵਾਏ ਹਨ ਉਹਨਾਂ ਦੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ।

ਜ਼ਿਕਰੇ ਖ਼ਾਸ ਹੈ ਕਿ ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਸਤੇ ਰਾਸ਼ਨ ਦੀ ਸਹੂਲਤ ਨਹੀਂ ਮਿਲ ਰਹੀ ਉਥੇ ਹੀ ਖਾਂਦੇ ਪੀਂਦੇ ਵੱਡੇ ਲੀਡਰ ਅਖਵਾਉਣ ਵਾਲੇ ਲੋਕਾਂ ਵੱਲੋਂ ਆਪਣੇ ਕੈਨੇਡਾ ਬੈਠੇ ਬੱਚਿਆਂ ਦੇ ਨਾਮ ਤੇ ਲਏ ਜਾ ਰਹੇ ਗਰੀਬਾਂ ਦੇ ਸਸਤੇ ਰਾਸ਼ਨ ਨੇ ਸਬੰਧਤ ਵਿਭਾਗ ਦੀ ਕਾਰਗੁਜਾਰੀ ਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਜਿਸ ਦੀ ਕਿ ਨਿਰਪੱਖ ਜਾਂਚ ਕਰਾਉਣੀ ਜ਼ਰੂਰ ਬਣਦੀ ਹੈ।    

Click to comment

Leave a Reply

Your email address will not be published. Required fields are marked *

Most Popular

To Top