Entertainment

ਕਸੂਤੀ ਘਿਰੀ ਕੰਗਣਾ, ਪੰਜਾਬੀਆਂ ਨੇ ਇੰਝ ਸਿਖਾਇਆ ਬੜਬੋਲੀ ਅਦਾਕਾਰਾ ਨੂੰ ਸਬਕ

ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਆਈਆਂ ਬੀਬੀਆਂ ਖਿਲਾਫ਼ ਗਲਤ ਟਿਪਣੀ ਕਰ ਕੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਬੁਰੀ ਤਰ੍ਹਾਂ ਫਸ ਚੁੱਕੀ ਹੈ। ਪੰਜਾਬ ਦੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਕੰਗਣ ਖਿਲਾਫ਼ ਪੋਸਟਾਂ ਦਾ ਹੜ੍ਹ ਲਿਆ ਦਿੱਤਾ ਹੈ। ਕੰਗਣਾ ਨੂੰ ਆਮ ਲੋਕਾਂ ਤੋਂ ਲੈ ਕੇ ਪੰਜਾਬ ਦੇ ਕਲਾਕਾਰਾਂ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ।

ਪਾਲੀਵੁੱਡ ਅਦਾਕਾਰਾਂ ਤੇ ਕਲਾਕਾਰਾਂ ਨੇ ਕੰਗਣਾ ਖਿਲਾਫ ਕਈ ਪੋਸਟਾਂ ਪਾਈਆਂ ਹਨ। ਹੁਣ ਕੰਗਣਾ ਰਣੌਤ ਸੋਸ਼ਲ ਮੀਡੀਆ ਤੋਂ ਗਾਇਬ ਹੀ ਹੋ ਗਈ ਹੈ। ਦਰਅਸਲ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਪੰਜਾਬ ਦੀ ਬਿਰਧ ਔਰਤ ਦੀ ਤਸਵੀਰ ਆਪਣੇ ਖਾਤੇ ’ਤੇ ਸਾਂਝੀ ਕਰਨ ਸਮੇਤ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਪੋਸਟਾਂ ਪਾਈਆਂ ਗਈਆਂ।

ਇਸ ’ਤੇ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੇ ਵਿਅਕਤੀਆਂ ਵੱਲੋਂ ਕੰਗਨਾ ਖ਼ਿਲਾਫ਼ ਨਿੱਤਰਦਿਆਂ ਉਸ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ, ਜੈਜ਼ੀ ਬੀ, ਐਮੀ ਵਿਰਕ, ਗੁਰੂ ਰੰਧਾਵਾ, ਅਦਾਕਾਰਾ ਸਰਗੁਣ ਮਹਿਤਾ, ਸਿੰਮੀ ਚਾਹਲ, ਸਾਰਾ ਗੁਰਪਾਲ, ਪ੍ਰਭ ਗਿੱਲ, ਗੁਰਪ੍ਰੀਤ ਘੁੱਗੀ ਤੋਂ ਇਲਾਵਾ ਹੋਰ ਬਹੁਤ ਸਾਰੇ ਅਦਾਕਾਰਾਂ ਤੇ ਗਾਇਕਾਂ ਵੱਲੋਂ ਕੰਗਨਾ ਰਣੌਤ ਨੂੰ ਖੁੱਲ੍ਹ ਕੇ ਟਵਿੱਟਰ ਤੇ ਫ਼ੇਸਬੁੱਕ ’ਤੇ ਵੰਗਾਰਿਆ ਗਿਆ ਹੈ।

ਇਸ ਤੋਂ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ, ਬੌਲੀਵੁੱਡ ਅਦਾਕਾਰ ਸੋਨੂੰ ਸੂਦ, ਗਾਇਕ ਹਨੀ ਸਿੰਘ, ਅਦਾਕਾਰਾ ਨੀਰੂ ਬਾਜਵਾ, ਆਦਿ ਵੀ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰ ਚੁੱਕੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕੰਗਨਾ ਰਣੌਤ ਖਿਲਾਫ ਸ਼ਿਕਾਇਤ ਦੇ ਕੇ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ।

ਯੂਥ ਵਿੰਗ ਦੇ ਪ੍ਰਧਾਨ ਵੇਦ ਪ੍ਰਕਾਸ਼ ਬਬਲੂ ਨੇ ਦੋਸ਼ ਲਾਇਆ ਕਿ ਕੰਗਨਾ ਨੇ ਕਿਸਾਨ ਬੀਬੀਆਂ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਇਸ ਲਈ ਕੰਗਨਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਨੇ ਮਾਮਲਾ ਦਰਜ ਨਾ ਕੀਤਾ ਤਾਂ ‘ਆਪ’ ਦਾ ਯੂਥ ਵਿੰਗ ਰੋਸ ਧਰਨੇ ਦੇਵੇਗਾ।

Click to comment

Leave a Reply

Your email address will not be published. Required fields are marked *

Most Popular

To Top