Uncategorized

ਕਲਾਕਾਰਾਂ ਦਾ ਕਿਸਾਨਾਂ ਲਈ ਵੱਡਾ ਅੰਦੋਲਨ, ਮਿਲਿਆ ਭਰਵਾਂ ਹੁੰਗਾਰਾ

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬੀ ਕਲਾਕਾਰਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਧਰਨੇ ਵਿੱਚ ਉਹਨਾਂ ਦਾ ਸਾਥ ਦੇਣ। ਧਰਨੇ ਵਾਲੀ ਧਾਂ ਤੇ ਕੋਈ ਹੁਲੜਬਾਜ਼ੀ ਨਹੀਂ ਕਰਨੀ ਅਤੇ ਸ਼ਾਂਤਮਈ ਤਰੀਕੇ ਨਾਲ ਇਸ ਦਾ ਵਿਰੋਧ ਕਰਨਾ ਹੈ। ਜੋਸ਼ ਦੇ ਨਾਲ-ਨਾਲ ਹੋਸ਼ ਨਾਲ ਕੰਮ ਲੈਣਾ ਹੈ।

ਇਸ ਧਰਨੇ ਵਿੱਚ ਸਿੱਧੂ ਮੂਸੇ ਵਾਲਾ, ਅੰਮ੍ਰਿਤ ਮਾਨ, ਰਣਜੀਤ ਬਾਵਾ, ਕੋਰਾਲਾ ਮਾਨ, ਸਿੰਮੀ ਚਾਹਲ, ਨਿਸ਼ਾ ਬਾਨੋ, ਦਿਲਜੀਤ ਦੋਸਾਂਝ, ਮਨਮੋਹਨ ਵਾਰਿਸ, ਹਰਜੀਤ ਹਰਮਨ, ਅਵਕਾਸ਼ ਮਾਨ, ਐਮੀ ਵਿਰਕ ਸਮੇਤ ਕਈ ਕਲਾਕਾਰਾਂ ਨੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਤੇ ਵਰਗਾਂ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਇਹ ਕਲਾਕਾਰ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਨੇ ਕਰਤਾ ਐਲਾਨ, ਸ਼ਾਮ 4 ਵਜੇ ਤਕ ਬੰਦ ਰਹੇਗਾ ਪੰਜਾਬ

ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਧਰਨੇ ਲਾਏ ਗਏ ਹਨ, ਜਿਨ੍ਹਾਂ ਵਿਚ ਕਲਾਕਾਰਾਂ ਨੇ ਮੋਹਰੀ ਹੋ ਕੇ ਖੇਤੀ ਬਿੱਲ ਖ਼ਿਲਾਫ਼ ਆਪਣਾ ਰੋਸ ਪ੍ਰਗਟਾਇਆ। ਪੰਜਾਬੀ ਗਾਇਕ ਖੇਤੀ ਬਿੱਲ ਦੇ ਖ਼ਿਲਾਫ਼ ਲਗਾਤਾਰ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸ ਖ਼ਿਲਾਫ਼ ਹਰ ਲੜਾਈ ’ਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ: ਮਨਪ੍ਰੀਤ ਬਾਦਲ

ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਤੇ ਅੰਮ੍ਰਿਤ ਮਾਨ ਨੇ ਲਾਈਵ ਹੋ ਕੇ ਧਰਨਿਆਂ ਵਿਚ ਆਉਣ ਵਾਲੇ ਲੋਕਾਂ ਨੂੰ ਖ਼ਾਸ ਅਪੀਲ ਕਰਦੇ ਹੋਏ ਕਿਹਾ ਸੀ ਕਿ ਸਨੈਪਚੈਟਾਂ ਤੇ ਤਸਵੀਰਾਂ ਖਿਚਵਾਉਣ ਵਾਲੇ ਇਨ੍ਹਾਂ ਧਰਨਿਆਂ ਵਿਚ ਨਾ ਹੀ ਆਉਣ ਕਿਉਂ ਕਿ ਧਰਨਿਆਂ ਵਿਚ ਕੋਈ ਗਾਇਕ ਜਾਂ ਅਦਾਕਾਰ ਨਹੀਂ ਬਣ ਕੇ ਜਾ ਰਿਹਾ ਹੈ, ਸਿਰਫ਼ ਇਕ ਕਿਸਾਨ ਦਾ ਪੁੱਤ ਹੋਣ ਦੇ ਨਾਅਤੇ ਅਸੀਂ ਧਰਨੇ ਲਾ  ਰਹੇ ਹਨ।

ਅਸੀਂ ਖ਼ੁਦ ਵੀ ਕਿਸਾਨ ਹਾਂ ਤੇ ਕਿਸਾਨ ਦੇ ਪੁੱਤਰ ਹਾਂ। ਇਸ ਕਰਕੇ ਸਾਡਾ ਵੀ ਫਰਜ ਹੈ ਕਿ ਅਸੀਂ ਵੀ ਆਪਣੇ ਕਿਸਾਨ ਵੀਰਾਂ ਲਈ ਕੁਝ ਕਰ ਸਕੀਏ। ਪੰਜਾਬੀ ਗਾਇਕ ਖੇਤੀ ਬਿੱਲ ਦੇ ਖ਼ਿਲਾਫ਼ ਲਗਾਤਾਰ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਇੱਥੋਂ ਤੱਕ ਕਿ 25 ਸਤੰਬਰ ਨੂੰ ਪੰਜਾਬੀ ਗਾਇਕਾਂ ਵੱਲੋਂ ਖੇਤੀ ਬਿੱਲ ਖ਼ਿਲਾਫ਼ ਧਰਨਾ ਲਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਗਾਇਕ ਰਣਜੀਤ ਬਾਵਾ ਤੇ ਹਰਭਜਨ ਮਾਨ ਵਰਗੇ ਪੰਜਾਬੀ ਗਾਇਕ ਸ਼ਾਮਲ ਹੋ ਰਹੇ ਹਨ।

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਹੋਇਆਂ ਇੱਕ ਖ਼ਾਸ ਸੁਨੇਹਾ ਲਿਖਿਆ। “ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ‘ਤੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਤੇ ਵਰਗਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਅੱਗੇ ਆਉਣ ਲਈ ਪੁਰਜ਼ੋਰ ਅਪੀਲ ਕਰਦੇ ਹਾਂ।

“ ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿਚ ਜਾ ਕੇ ਸ਼ਮੂਲੀਅਤ ਕਰ ਚੁੱਕੇ ਹਨ। ਹਰਭਜਨ ਮਾਨ ਬਾਈ ਜੀ, ਹਰਜੀਤ ਹਰਮਨ ਬਾਈ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲੈਣਗੇ।“ ਕਿਸਾਨ ਮਜਦੂਰ ਏਕਤਾ ਜਿੰਦਾਬਾਦ। 

Click to comment

Leave a Reply

Your email address will not be published. Required fields are marked *

Most Popular

To Top