News

ਕਲਯੁਗੀ ਪੁੱਤ ਨੇ ਮਾਂ ਦੇ ਮਾਰਿਆ ਥੱਪੜ, ਮੌਕੇ ’ਤੇ ਹੋਈ ਮੌਤ

ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਪਰ ਇਹ ਗੱਲਾਂ ਮੌਜੂਦਾ ਦੌਰ ਵਿੱਚ ਸਿਰਫ ਕਹਿਣ-ਸੁਣਨ ਨੂੰ ਹੀ ਚੰਗੀਆਂ ਲਗਦੀਆਂ ਹਨ ਕਿਉਂ ਕਿ ਆਏ ਦਿਨ ਸਾਨੂੰ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਔਲਾਦ ਮਾਂ-ਬਾਪ ਨਾਲ ਬਦਸਲੂਕੀ ਕਰਦੀ ਹੈ।

कलयुगी बेटे ने मां को मारा ऐसा थप्पड़, मौके पर हुई मौत

ਅਜਿਹੀ ਹੀ ਇੱਕ ਘਟਨਾ ਦਿੱਲੀ ਦੇ ਬਿੰਦਾਪੁਰ ਇਲਾਕੇ ਵਿੱਚ ਸਾਹਮਣੇ ਆਈ ਹੈ ਜਿੱਥੇ ਇਕ ਪੁੱਤ ਨੇ ਅਪਣੀ ਮਾਂ ਨੂੰ ਇੰਨੀ ਜ਼ੋਰ ਨਾਲ ਥੱਪੜ ਮਾਰਿਆ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ। ਪੁਲਿਸ ਨੂੰ ਫੋਨ ਕਰਕੇ ਸੂਚਿਤ ਕਰਨ ਵਾਲੀ ਸੁਧਾਰਾ ਨੇ ਦਸਿਆ ਕਿ ਸਭ ਤੋਂ ਹੇਠਲੀ ਮੰਜ਼ਿਲ ’ਤੇ ਰਹਿਣ ਵਾਲੀ ਅਵਤਾਰ ਕੌਰ ਨਾਲ ਪਾਰਕਿੰਗ ਨੂੰ ਲੈ ਕੇ ਉਹਨਾਂ ਦਾ ਝਗੜਾ ਹੋ ਗਿਆ ਸੀ।

ਪਰ ਬਾਅਦ ਵਿੱਚ ਮਾਮਲਾ ਸੁਲਝ ਵੀ ਗਿਆ ਸੀ। ਪੁਲਿਸ ਵੀ ਵਾਪਸ ਚਲੀ ਗਈ ਸੀ ਪਰ ਪੁਲਿਸ ਦੇ ਵਾਪਸ ਜਾਣ ਤੋਂ ਬਾਅਦ ਬਜ਼ੁਰਗ ਔਰਤ ਅਤੇ ਉਸ ਦੀ ਨੂੰਹ ਦਾ ਦੁਬਾਰਾ ਝਗੜਾ ਹੋ ਗਿਆ। ਬਹਿਸ ਦੌਰਾਨ ਬਲਬੀਰ ਨੇ ਅਪਣੀ ਮਾਂ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ ਅਤੇ ਉਹ ਜ਼ਮੀਨ ’ਤੇ ਡਿੱਗ ਪਈ।

ਇਸ ਤੋਂ ਬਾਅਦ ਬਲਬੀਰ ਦੀ ਪਤਨੀ ਨੇ ਅਪਣੀ  ਸੱਸ ਅਵਤਾਰ ਕੌਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੀ। ਉਸ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਪਤਾ ਲਗਿਆ ਹੈ। ਬਜ਼ੁਰਗ ਔਰਤ ਦੇ ਪੁੱਤਰ ਖਿਲਾਫ਼ ਪੁਲਿਸ ਨੇ 304 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

Click to comment

Leave a Reply

Your email address will not be published. Required fields are marked *

Most Popular

To Top