ਕਰੰਸੀ ਵਾਲੇ ਬਿਆਨ ‘ਤੇ ਹੰਗਾਮਾ, ਬਸਪਾ ਨੇ ਵੀ ਕੀਤੀ ਮੰਗ, ਕਿਹਾ-ਨੋਟਾਂ ‘ਤੇ ਛਪੇ ਬਾਬਾ ਸਾਹਿਬ ਦੀ ਤਸਵੀਰ

 ਕਰੰਸੀ ਵਾਲੇ ਬਿਆਨ ‘ਤੇ ਹੰਗਾਮਾ, ਬਸਪਾ ਨੇ ਵੀ ਕੀਤੀ ਮੰਗ, ਕਿਹਾ-ਨੋਟਾਂ ‘ਤੇ ਛਪੇ ਬਾਬਾ ਸਾਹਿਬ ਦੀ ਤਸਵੀਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਭਾਰਤੀ ਨੋਟਾਂ ਤੇ ਇੱਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼-ਲਕਸ਼ਮੀ ਦੀ ਫੋਟੋ ਛਾਪਣ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਦੇਸ਼ ਦੀ ਆਰਥਿਕਤਾ ਸੁਧਰੇਗੀ। ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਧਿਰਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਹਿੰਦੂਤਵ ਪੱਤਾ ਖੇਡਿਆ ਹੈ। ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਨੋਟਾਂ ਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਛਾਪਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਕਾਸ਼ ਆਨੰਦ ਨੇ ਆਮ ਆਦਮੀ ਪਾਰਟੀ ਨੂੰ ਰੰਗ ਬਦਲੂ ਪਾਰਟੀ ਕਿਹਾ ਹੈ।

ਉਹਨਾਂ ਟਵੀਟ ਕਰਦਿਆਂ ਕਿਹਾ ਕਿ, ਚਾਲ-ਚਰਿੱਤਰ ਅਤੇ ਚੇਹਰਾ! ਕੇਜਰੀਵਾਲ ਦਾ ਅਸਲੀ ਰੂਪ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ। ਅਸਲ ਵਿੱਚ ਇਹਨਾਂ ਦਾ ਕੋਈ ਚਿਹਰਾ ਨਹੀਂ ਹੈ, ਜਦੋਂ ਜਿੱਥੇ ਜਿਦਾਂ ਦੀ ਜ਼ਰੂਰਤ ਹੈ, ਇਹ ਉਸੇ ਤਰ੍ਹਾਂ ਦੇ ਬਣ ਜਾਂਦੇ ਹਨ। ਉਹਨਾਂ ਕਿਹਾ ਕਿ, ਕਿਆ ਇਹ ਰੰਗ ਬਦਲੂ ਪਾਰਟੀ ਹੈ, ਇੱਕ ਪਾਸੇ ਤਾਂ ਬਾਬਾ ਸਾਹਿਬ ਦੀ ਤਸਵੀਰ ਲਗਾ ਕੇ ਬਹੁਜਨ ਹਿਤੈਸ਼ੀ ਹੋਣ ਦਾ ਢੌਂਗ ਕਰਦੇ ਹਨ ਅਤੇ ਦੂਜੇ ਪਾਸੇ ਵੋਟਾਂ ਲੈਣ ਲਈ ਨੋਟ ਬਦਲਣ ਦੀ ਗੱਲ ਕਰਦੇ ਹਨ।

ਕੇਜਰੀਵਾਲ ਸਾਹਿਬ ਚੰਗਾ ਹੁੰਦਾ ਜੈ ਤੁਸੀਂ ਨੋਟਾਂ ਤੇ ਬਾਬਾ ਸਾਹਿਬ ਦੀ ਤਸਵੀਰ ਦੀ ਗੱਲ ਕਰਦੇ, ਜਿਸ ਨੇ ਸਮਾਜਿਕ ਨਿਆਂ ਲਈ ਸਭ ਤੋਂ ਵੱਡੀ ਲੜਾਈ ਲੜੀ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਅਹਿਮ ਅਪੀਲ ਕੀਤੀ ਸੀ ਕਿ ਜਿੱਥੇ ਦੇਸ਼ ਦੀ ਕਰੰਸੀ ਕਮਜ਼ੋਰ ਹੋ ਰਹੀ ਹੈ, ਉੱਥੇ ਆਰਥਿਕਤਾ ਵੀ ਡਾਵਾਂਡੋਲ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਗੰਭੀਰ ਸਥਿਤੀਆਂ ਵਿੱਚ ਵੀ ਅਸੀਂ ਪ੍ਰਮਾਤਮਾ ‘ਤੇ ਭਰੋਸਾ ਰੱਖਦੇ ਹਾਂ। ਅਜਿਹੇ ‘ਚ ਮੇਰੀ ਅਪੀਲ ਹੈ ਕਿ ਭਾਰਤੀ ਕਰੰਸੀ ਯਾਨੀ ਨੋਟਾਂ ‘ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਾਲ ਮਾਂ ਲਕਸ਼ਮੀ ਜੀ ਅਤੇ ਸ਼੍ਰੀ ਗਣੇਸ਼ ਜੀ ਦੀ ਤਸਵੀਰ ਲਗਾਈ ਜਾਵੇ।

ਬਸਪਾ ਤੋਂ ਇਲਾਵਾ ਭਾਜਪਾ ਵੀ ਇਸ ਮੈਦਾਨ ਵਿੱਚ ਉਤਰ ਆਈ ਹੈ। ਭਾਜਪਾ ਦੇ ਲੀਡਰ ਨਿਤੇਸ਼ ਰਾਣੇ ਨੇ ਟਵੀਟਰ ਤੇ ਇੱਕ ਫੋਟੋ ਸਾਂਝੀ ਕੀਤੀ ਹੈ। ਉਹਨਾਂ ਨੇ ਇੱਕ ਨੋਟ ਤੇ ਛਤਰਪਤੀ ਸ਼ਿਵਾਜੀ ਦੀ ਫੋਟੋ ਲਗਾਈ ਹੈ ਤੇ ਨਾਲ ਹੀ ਲਿਖਿਆ ਹੈ ‘ਇਹ ਪ੍ਰਫੈਟਕ ਹੈ।’

Leave a Reply

Your email address will not be published.