Business

ਕਰੋਨਾ ਦੀ ਸਭ ਤੋ ਸਸਤੀ ਦਵਾਈ ਭਾਰਤ ਚ ਹੋਈ ਲਾਂਚ, ਕੀਮਤ ਸਿਰਫ 39 ਰੁਪਏ

ਭਾਰਤ ਵਿਚ ਕੋਰੋਨਾ ਦੀ ਇਕ ਹੋਰ ਸਸਤੀ ਦਵਾਈ ਸ਼ੁੱਕਰਵਾਰ ਨੂੰ ਲਾਂਚ ਕੀਤੀ ਗਈ ਹੈ। ਇਹ ਮੈਡੀਸਨ, ਦਵਾਈ ਕੰਪਨੀ ਜੇਨਬਰਕਟ ਫਾਰਮਾਸਿਊਟੀਕਲ Jenburkt Pharmaceuticals ਦੁਆਰਾ ਬਣਾਈ ਗਈ ਹੈ। ਇਸ ਦਵਾਈ ਦਾ ਨਾਮ ਫੈਵੀਵੈਂਟ (Favivent) ਹੈ ਜੋ ਫੈਵਪੀਰਾਵੀਰ (Favipiravir) ਦੇ ਨਾਮ ਹੇਠ ਮਾਰਕੀਟ ਵਿੱਚ ਵੇਚੀ ਜਾਂਦੀ ਹੈ। ਦਵਾਈ ਫਰਮ ਜੇਨਬਰਕਟ ਫਾਰਮਾਸਿਊਟੀਕਲ (Jenburkt Pharmaceuticals) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੀਮਤ ਪ੍ਰਤੀ ਟੈਬਲੇਟ 39 ਰੁਪਏ ਹੈ। ਇਹ ਦਵਾਈ ਕੋਰੋਨਾ ਦੇ ਹਲਕੇ ਤੋਂ ਦਰਮਿਆਨੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਦਿੱਤੀ ਜਾਏਗੀ।

ਫੇਵੀਵੈਂਟ (Favivent) 200 ਮਿਲੀਗ੍ਰਾਮ ਦੀਆਂ ਗੋਲੀਆਂ ਵਿੱਚ ਆਵੇਗਾ, ਜਿਸ ਵਿੱਚ ਇੱਕ ਪੈਕੇਟ ਵਿੱਚ 10 ਗੋਲੀਆਂ ਹੋਣਗੀਆਂ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਦਵਾਈ ਤੇਲੰਗਾਨਾ ਵਿੱਚ ਇੱਕ ਫਾਰਮਾਸਿਊਟੀਕਲ ਪਲਾਂਟ ਵਿੱਚ ਤਿਆਰ ਕੀਤੀ ਜਾਏਗੀ। ਵੀਰਵਾਰ ਨੂੰ ਫਾਰਮਾ ਕੰਪਨੀ ਬ੍ਰਿੰਟਨ ਫਾਰਮਾਸਿਊਟੀਕਲ (Brinton Pharmaceuticals) ਨੇ ਕਿਹਾ ਸੀ ਕਿ

ਉਹ ਫੈਵੀਟਨ Faviton) ਬ੍ਰਾਂਡ ਨਾਮ ਦੇ ਅਧੀਨ ਫੈਵੀਪੀਰਵਿਰ ਦਵਾਈ ਦੀ ਕੀਮਤ ਪ੍ਰਤੀ ਟੇਬਲੇਟ 39 ਰੁਪਏ ਰੱਖੀ ਗਈ ਹੈ। ਦੱਸ ਦਈਏ ਕਿ ਫਾਰਮਾ ਪ੍ਰਮੁੱਖ ਗਲੇਨਮਾਰਕ ਫਾਰਮਾਸਿਊਟੀਕਲ ਪਹਿਲਾਂ ਹੀ ਇਸ ਦਵਾਈ ਨੂੰ ਬਾਜ਼ਾਰ ਵਿਚ 75 ਰੁਪਏ ਪ੍ਰਤੀ ਟੈਬਲੇਟ ਫਾਬੀਫਲੂ (FabiFlu) ਨਾਮ ‘ਤੇ ਲਾਂਚ ਕਰ ਚੁੱਕੀ ਹੈ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published.

Most Popular

To Top