Punjab

ਇੱਕ ਅਜਿਹਾ ਪੁਲਿਸ ਵਾਲਾ ਜਿਸ ਲਈ ਰੋ ਰਿਹਾ ਪੂਰਾ ਇਲਾਕਾ, ਵਰਤਿਆ ਅਜਿਹਾ ਭਾਣਾ ਕਿ…

ਕੋਰੋਨਾ ਵਾਇਰਸ ਦੀ ਲਪੇਟ ‘ਚ ਕੋਈ ਵੀ ਵਿਅਕਤੀ ਆ ਸਕਦਾ ਹੈ, ਜੇ ਦੇਖਿਆ ਜਾਏ ਤਾਂ ਕਈ ਡਾਕਟਰ, ਨਰਸਾਂ, ਪੁਲਿਸ ਅਧਿਕਾਰੀ ਵੀ ਕੋਰੋਨਾ ਦੀ ਲਪੇਟ ‘ਚ ਆਏ ਨੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡਿਊਟੀ ਨਿਭਾਈ ਜਾ ਰਹੀ ਹੈ। ਦਰਅਸਲ, ਅੰਮ੍ਰਿਤਸਰ ਦੇ ਚੱਬਾ ਚੌਂਕ ‘ਚ ਲਾਕਡਾਊਨ ਦੌਰਾਨ ਇੱਕ ਪੁਲਿਸ ਮੁਜ਼ਾਲਿਮ ਡਿਊਟੀ ਨਿਭਾ ਰਿਹਾ ਸੀ ਪਰ ਰਾਤ ਅੱਠ ਵਜੇ ਡਿਊਟੀ ਖਤਮ ਹੋਣ ਤੋਂ ਬਾਅਦ ਜਦੋਂ ਉਹ ਆਪਣੀ ਐਕਟਿਵਾ ਤੇ ਘਰ ਆ ਰਿਹਾ ਸੀ ਤਾਂ ਪੁਲਿਸ ਮੁਲਾਜ਼ਿਮ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਸਮੇਤ ਸਾਰੇ ਪਿੰਡ ‘ਚ ਸੋਗ ਦੀ ਲਹਿਰ ਛਾਈ ਹੋਈ ਹੈ।

ਇਸ ਮੌਕੇ ‘ਤੇ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਆਏ ਲੋਕਾਂ ਨੇ ਕਿਹਾ ਕਿ ਮ੍ਰਿਤਕ ਸ਼ਾਮ ਲਾਲ ਬਹੁਤ ਹੀ ਇਮਾਨਦਾਰ ਪੁਲਿਸ ਮੁਜ਼ਾਲਮ ਸੀ ਅਤੇ ਉਹ ਕਿਰਾਏ ਦੇ ਘਰ ‘ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਉਹਨਾਂ ਇਨਸਾਫ਼ ਦੀ ਮੰਗ ਕਰਦਿਆਂ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੱਦਦ ਦੀ ਗੁਹਾਰ ਲਗਾਈ ਹੈ। ਉੱਥੇ ਹੀ ਇਸ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਿਮ ਘਰ ਆ ਰਿਹਾ ਸੀ ਤਾਂ ਰਸਤੇ ’ਚ ਐਕਟਿਵਾ ਸਲਿਪ ਹੋਣ ਕਾਰਨ ਉਸ ਦਾ ਐਕਸੀਡੈਂਟ ਹੋਇਆ ਜਿਸ ਦੌਰਾਨ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਬਾਦਲਾਂ ਦੀ ਨੂੰਹ ਨੇ ਕੈਪਟਨ ਸਰਕਾਰ ਨੂੰ ਮਾਰੇ ਤਾਹਨੇ, ਕੈਪਟਨ ਸਾਬ੍ਹ ਤਾਂ ਨਾ ਹੀ ਸੁਣਨ

ਦੱਸ ਦਈਏ ਕਿ ਕਰਫ਼ਿਊ ਦੌਰਾਨ ਪੁਲਿਸ ਮੁਲਾਜ਼ਿਮ ਦੀ ਐਕਸੀਡੈਂਟ ਨਾਲ ਮੌਤ ਹੋ ਗਈ ਹੈ। ਮ੍ਰਿਤਕ ਪੁਲਿਸ ਅਧਿਕਾਰੀ ਦੀਆਂ ਦੋ ਛੋਟੀ ਉਮਰ ਦੀਆਂ ਧੀਆਂ ਵੀ ਹਨ ਅਤੇ ਘਰ ‘ਚ ਪੁਲਿਸ ਅਧਿਕਾਰੀ ਤੋਂ ਇਲਾਵਾ ਹੋਰ ਕੋਈ ਵੀ ਕਮਾਉਣ ਵਾਲਾ ਨਹੀਂ ਹੈ। ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਦੀ ਸਰਕਾਰ ਵੱਲੋਂ ਕੀ ਮੱਦਦ ਕੀਤੀ ਜਾਂਦੀ ਹੈ।

Click to comment

Leave a Reply

Your email address will not be published. Required fields are marked *

Most Popular

To Top