News

ਕਰਨਾਲ SDM ਦਾ ਹੋਇਆ ਤਬਾਦਲਾ, SDM ਦੀ ਕਿਸਾਨਾਂ ਦੇ ਸਿਰ ਤੋੜਨ ਦੀ ਵੀਡੀਓ ਹੋਈ ਸੀ ਵਾਇਰਲ

ਕਰਨਾਲ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਤੋਂ ਬਾਅਦ ਵਾਇਰਲ ਵੀਡੀਓ ਕਾਰਨ ਐਸਡੀਐਮ ਆਯੂਸ਼ ਸਿਨਹਾ ਚਰਚਾ ਵਿੱਚ ਆਏ ਸਨ। ਉਹਨਾਂ ਨੂੰ ਇਸ ਵੀਡੀਓ ਵਿੱਚ ਕਿਸਾਨਾਂ ਦੇ ਸਿਰ ਤੋੜਨ ਦੀ ਗੱਲ ਕਰਦੇ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਅਤੇ ਕਿਸਾਨਾਂ ਵਿੱਚ ਗੁੱਸਾ ਸੀ। ਸਿਨਹਾ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸਰਕਾਰ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਹੈ।

Haryana transfers Karnal SDM who instructed cops to 'smash heads of  farmers' in a viral video

ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਿਹਾ ਕਿ ਉਹਨਾਂ ਦੀ ਭਾਸ਼ਾ ਗਲਤ ਸੀ ਅਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ। ਪਰ ਉਹਨਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਾਨੂੰਨ ਤੋੜਨ ਵਾਲਿਆਂ ਦੇ ਵਿਰੁੱਧ ਕਾਰਵਾਈ ਜਾਂ ਸਖ਼ਤੀ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦੇ ਨਾਲ ਹੀ ਸਿਨਹਾ ਤੇ ਕਾਰਵਾਈ ਦੇ ਮਾਮਲੇ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਪ੍ਰਸ਼ਾਸਨ ਦਾ ਫ਼ੈਸਲਾ ਹੋਵੇਗਾ, ਜੋ ਵੀ ਉਹਨਾਂ ਨੂੰ ਸਹੀ ਲੱਗੇਗਾ ਉਹ ਕੀਤਾ ਜਾਵੇਗਾ।

ਦੱਸ ਦਈਏ ਕਿ ਇਸ ਵੀਡੀਓ ਵਿੱਚ ਉਹ ਪੁਲਿਸ ਕਰਮਚਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਕੁੱਟਣ ਅਤੇ ਸੁਰੱਖਿਆ ਘੇਰਾ ਤੋੜਨ ਵਾਲਿਆਂ ਦੇ ਸਿਰ ਤੋੜਨ ਦਾ ਹੁਕਮ ਦਿੰਦੇ ਹੋਏ ਦਿਸ ਰਹੇ ਸਨ। ਹਰਿਆਣਾ ਦੇ 2018 ਬੈਚ ਦੇ ਆਈਏਐਸ ਅਧਿਕਾਰੀ ਆਯੂਸ਼ ਸਿਨਹਾ ਨੇ ਕਿਹਾ ਕਿ, “ਸਾਰਿਆਂ ਨੂੰ ਚੁੱਕ ਕੇ ਪਿੱਛੇ ਮਾਰਨਾ।

ਅਸੀਂ ਸੁਰੱਖਿਆ ਘੇਰਾ ਤੋੜਨ ਦੀ ਆਗਿਆ ਨਹੀਂ ਦੇਵਾਂਗੇ। ਸਾਡੇ ਕੋਲ ਫੋਰਸ ਹੈ। ਅਸੀਂ ਦੋ ਰਾਤਾਂ ਤੋਂ ਨਹੀਂ ਸੁੱਤੇ, ਪਰ ਤੁਸੀਂ ਲੋਕ ਇੱਥੇ ਕੁਝ ਨੀਂਦ ਲੈ ਕੇ ਆਏ ਹੋ….ਇੱਕ ਵੀ ਵਿਅਕਤੀ ਨੂੰ ਮੇਰੇ ਕੋਲ ਬਾਹਰ ਨਹੀਂ ਆਉਣਾ ਚਾਹੀਦਾ, ਜੇ ਉਹ ਆਉਂਦਾ ਹੈ ਤਾਂ ਉਸ ਦਾ ਸਿਰ ਟੁੱਟ ਜਾਣਾ ਚਾਹੀਦਾ ਹੈ, ਤੁਹਾਨੂੰ ਕੋਈ ਸ਼ੱਕ ਤਾਂ ਨਹੀਂ ਹੈ।”

Click to comment

Leave a Reply

Your email address will not be published.

Most Popular

To Top