ਮੋਗਾ: ਕਬੱਡੀ ਜਗਤ ਦੇ ਪ੍ਰੇਮੀਆਂ ਲਈ ਮਾੜੀ ਖ਼ਬਰ ਹੈ। ਪ੍ਰਸਿੱਧ ਕਬੱਡੀ ਖਿਡਾਰੀ ਮਨਦੀਪ ਸਿੰਘ ਗੋਰਾ ਪੰਜਗਰਾਈਂ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ। ਜਾਣਕਾਰੀ ਅਨੁਸਾਰ ਉਹ ਪਿਛਲੇ ਸਮੇਂ ਤੋਂ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ ਸੀ। ਅੱਜ ਬਾਅਦ ਦੁਪਹਿਰ ਉਸ ਦੀ ਲਾਸ਼ ਘਰ ਦੇ ਨੇੜੇ ਬੰਦ ਪਏ ਪੈਟਰੋਲ ਪੰਪ ਦੇ ਕਮਰੇ ‘ਚੋਂ ਮਿਲੀ। ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਪਟਿਆਲਾ ’ਚ ਗੁਰੂ ਘਰ ਦੀਆਂ ਕੰਧਾਂ ’ਤੇ ਲਿਖੀਆਂ ਗਾਲ੍ਹਾਂ ਤੇ ਮੰਦੀ ਸ਼ਬਦਾਵਲੀ
ਗੋਰਾ ਪੰਜਗਰਾਈਂ ਦੀ ਮੌਤ ਦਾ ਪਤਾ ਚਲਦਿਆਂ ਦੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ‘ਚ ਪੁੱਜੇ ਖੇਡ ਪ੍ਰੇਮੀਆਂ ਨੇ ਕੇਵਲ ਪੱਤੀ ਦੇ ਸ਼ਮਸ਼ਾਨਘਾਟ ‘ਚ ਉਸ ਨੂੰ ਅੰਤਿਮ ਵਿਦਾਈ ਦਿੱਤੀ।ਜ਼ਿਕਰਯੋਗ ਹੈ ਕਿ ਅੱਜ ਤੋਂ ਲਗਪਗ 30 ਸਾਲ ਪਹਿਲਾਂ ਭਗਤ ਸਿੰਘ ਦੇ ਗ੍ਰਹਿ ਵਿਖੇ ਜਨਮੇ ਗੋਰੇ ਨੇ ਛੋਟੇ ਉਮਰੇ ਹੀ ਕਬੱਡੀ ਦੇ ਖੇਤਰ ‘ਚ ਆਪਣਾ ਵਿਸ਼ੇਸ਼ ਮੁਕਾਮ ਬਣਾ ਲਿਆ ਸੀ ਪਰ ਪਿਛਲੇ ਕੁਝ ਅਰਸੇ ਤੋਂ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋਣ ਕਾਰਨ ਕਬੱਡੀ ਦੇ ਮੈਦਾਨ ਤੋਂ ਕਿਨਾਰਾ ਕਰ ਗਿਆ ਸੀ।
