ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ‘ਚ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
By
Posted on

ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ‘ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸਨੋਵਰ ਢਿੱਲੋਂ ਸਮੇਤ ਤਿੰਨ ਮੁੱਖ ਸਾਜ਼ਿਸ਼ਕਾਰਾਂ ‘ਤੇ ਵੀ ਹਮਲਾ ਦਰਜ ਕੀਤਾ ਹੈ, ਜੋ ਮੌਜੂਦਾ ਸਮੇਂ ਕੈਨੇਡਾ ‘ਚ ਰਹਿ ਰਿਹਾ ਹੈ। ਬਾਕੀ ਦੋ ਸਾਜ਼ਿਸ਼ਕਰਤਾ ਕੈਨੇਡਾ ਅਤੇ ਮਲੇਸ਼ੀਆ ‘ਚ ਰਹਿੰਦੇ ਹਨ।
ਸੰਦੀਪ ਨੰਗਲ ਅੰਬੀਆਂ ਦਾ ਅੱਜ ਸ਼ਾਮ ਗ਼ਮਗੀਨ ਮਾਹੌਲ ‘ਚ ਪਿੰਡ ਨੰਗਲ ਅੰਬੀਆਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਸ ਦੀ ਮ੍ਰਿਤਕ ਦੇਹ ਨੂੰ ਅਗਨੀ ਭਰਾਵਾਂ ਤੇ ਬੱਚਿਆਂ ਨੇ ਦਿੱਤੀ। ਇਸ ਮੌਕੇ ਧਾਰਮਿਕ ਸ਼ਖ਼ਸੀਅਤਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਕਬੱਡੀ ਫੈਡਰੇਸ਼ਨਾਂ ਦੇ ਅਹੁਦੇਦਾਰ, ਨੁਮਾਇੰਦੇ, ਖੇਡ ਪ੍ਰੇਮੀ ਤੇ ਹੋਰ ਲੋਕ ਅੰਤਿਮ ਦਰਸ਼ਨਾਂ ਲਈ ਪਹੁੰਚੇ।
