ਕਬਾੜ ਵੇਚਣ ਵਾਲੇ ਦੀ ਚਮਕੀ ਕਿਸਮਤ, 10 ਲੱਖ ਰੁਪਏ ਦੀ ਨਿਕਲੀ ਲਾਟਰੀ

 ਕਬਾੜ ਵੇਚਣ ਵਾਲੇ ਦੀ ਚਮਕੀ ਕਿਸਮਤ, 10 ਲੱਖ ਰੁਪਏ ਦੀ ਨਿਕਲੀ ਲਾਟਰੀ

ਅਕਸਰ ਕਹਿੰਦੇ ਨੇ ਕਿ ਕਿਸਮਤ ਕਿਸੇ ਵੀ ਸਮੇਂ ਇਨਸਾਨ ਤੇ ਮਿਹਰਬਾਨ ਹੋ ਸਕਦੀ ਹੈ। ਅਜਿਹਾ ਹੀ ਹੋਇਆ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਜਿਹੜਾ ਕਿ ਪੇਸ਼ੇ ਤੋਂ ਕਬਾੜ ਦਾ ਕੰਮ ਕਰਦਾ ਹੈ। ਪਰ ਕਿਸਮਤ ਓਸ ਵਿਅਕਤੀ ਤੇ ਅਜਿਹੀ ਮਿਹਰਬਾਨ ਹੋਈ ਕਿ ਓਸ ਵਿਅਕਤੀ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲ ਗਈ।

ਅਚਾਨਕ ਚਮਕੀ ਕਿਸਮਤ ਤੋਂ ਓਹ ਵਿਅਕਤੀ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਤੇ ਘਰ ਵਿੱਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਅਤੇ ਆਮ ਲੋਕ ਉਸ ਵਿਅਕਤੀ ਨੂੰ ਵਧਾਈ ਦੇਣ ਲਈ ਪਹੁੰਚ ਰਹੇ ਹਨ।

ਲਾਟਰੀ ਬਾਰੇ ਵਿਅਕਤੀ ਨੇ ਕਿਹਾ ਕਿ ਓਹ ਅਪਣੀ ਪੋਤਰੀ ਨਾਲ ਬਾਜ਼ਾਰ ਗਿਆ ਸੀ ਅਤੇ ਓਸ ਦੇ ਜਾਣਕਾਰ ਲਾਟਰੀ ਵੇਚਣ ਵਾਲੇ ਨੇ ਓਸ ਨੂੰ ਲਾਟਰੀ ਖਰੀਦਣ ਲਈ ਕਹਿ ਦਿੱਤਾ, ਜਿਸ ਤੋ ਬਾਅਦ ਦੁਕਾਨ ਤੇ ਬਾਕੀ ਰਹਿ ਗਈਆਂ 6 ਲਾਟਰੀਆਂ ਚੁੱਕ ਲਈਆਂ, ਜਿਸ ਦੀ ਵਜ੍ਹਾ ਨਾਲ ਓਹਨਾਂ ਨੇ ਓਹ ਸਾਰੀਆਂ ਲਾਟਰੀਆਂ ਖਰੀਦ ਲਈਆਂ, ਓਹਨਾਂ ਕਿਹਾ ਕਿ ਜਦੋਂ ਦੁਕਾਨਦਾਰ ਵੱਲੋਂ ਓਸ ਦੀ 10 ਲੱਖ ਰੁਪਏ ਦੀ ਲਾਟਰੀ ਲੱਗਣ ਦੀ ਗੱਲ ਓਸ ਨੂੰ ਦੱਸੀ ਗਈ ਤਾਂ ਓਸ ਨੂੰ ਬਿਲਕੁਲ ਵੀ ਯਕੀਨ ਨਹੀਂ ਆਇਆ।

Leave a Reply

Your email address will not be published.