Business

ਕਪਿਲ ਸ਼ਰਮਾ ਦੇ ਸ਼ੋਅ ਬਾਰੇ ਆਈ ਮਾੜੀ ਖਬਰ ਨਹੀਂ ਸੀ ਕਦੇ ਸੋਚਿਆ

ਕੋਰੋਨਾ ਵਾਇਰਸ ਕਰਕੇ ਲਾਗੂ ਹੋਏ ਤਾਲਾਬੰਦੀ ਕਾਰਨ ਸ਼ੂਟਿੰਗ ਦਾ ਕੰਮ ਲੰਬੇ ਸਮੇਂ ਤੋਂ ਰੋਕਿਆ ਗਿਆ ਸੀ। ਹੁਣ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਕਿੱਸਾ ਵੀ ਸ਼ੂਟ ਹੋ ਗਿਆ ਹੈ, ਜਿਸ ‘ਚ ਪਹਿਲੇ ਮਹਿਮਾਨ ਸੋਨੂੰ ਸੂਦ ਆਏ। ਹਰ ਕੋਈ ਕਪਿਲ ਸ਼ਰਮਾ ਦੇ ਤਾਜ਼ਾ ਐਪੀਸੋਡ ਨੂੰ ਵੇਖਣਾ ਚਾਹੁੰਦਾ ਹੈ ਪਰ ਕੁਝ ਲੋਕ ਇਸ ਐਪੀਸੋਡ ਦਾ ਵਿਰੋਧ ਵੀ ਕਰ ਰਹੇ ਹਨ। ਇਸ ਦਾ ਕਾਰਨ ਤੁਹਾਨੂੰ ਹੈਰਾਨ ਕਰ ਦਵੇਗਾ।

ਕੁਝ ਯੂਜ਼ਰਸ ਨੇ ਟਵਿੱਟਰ ‘ਤੇ ਐਪੀਸੋਡ ਦਾ ਬਾਈਕਾਟ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਨਾ ਦੇਖਣ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਹੋਇਆ ਹੈ ਕਿ ਲੋਕਾਂ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਇਸ ਸ਼ੋਅ ਦਾ ਬਾਈਕਾਟ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਵੀ ਜੁੜਿਆ ਹੋਇਆ ਹੈ। ਜੀ ਹਾਂ, ਬਹੁਤ ਸਾਰੇ ਯੂਜ਼ਰਸ ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਸੁਪਰਸਟਾਰ ਸਲਮਾਨ ਖਾਨ ‘ਤੇ ਵੀ ਇਲਜ਼ਾਮ ਲਾ ਰਹੇ ਹਨ ਅਤੇ ਉਸ ਨੂੰ ਵਿਵਾਦਾਂ ‘ਚ ਵੀ ਘਸੀਟਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਿਰਮਾਤਾ ਹਨ। ਅਜਿਹੀ ਸਥਿਤੀ ‘ਚ ਸਲਮਾਨ ਖਾਨ ਦਾ ਵਿਰੋਧ ਕਰਦੇ ਹੋਏ ਲੋਕ ਕਪਿਲ ਸ਼ਰਮਾ ਸ਼ੋਅ ਦਾ ਬਾਈਕਾਟ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਕਪਿਲ ਸ਼ਰਮਾ ਸ਼ੋਅ ਨੂੰ ਬਹੁਤ ਪਸੰਦ ਕਰਦੇ ਹਨ ਤੇ ਉਹ ਸ਼ੋਅ ਨੂੰ ਬਹੁਤ ਯਾਦ ਕਰ ਰਹੇ ਸੀ ਪਰ ਉਹ ਸਲਮਾਨ ਖਾਨ ਦੇ ਕਾਰਨ ਇਸ ਦਾ ਵਿਰੋਧ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top