Business

ਕਥਿਤ ‘ਤੇ ਫੁੱਟਿਆ ਲੋਕਾਂ ਦਾ ਗੁੱਸਾ, ਪਿੰਡ ‘ਚੋਂ ਭੱਜਣ ਲਈ ਕੀਤਾ ਮਜ਼ਬੂਰ

ਬਿਜਲੀ ਵਿਭਾਗ ਵੀ ਅੱਜ ਕੱਲ ਪੁਲਿਸ ਵਿਭਾਗ ਵਾਂਗੂ ਕਰੀਬ ਕਰੀਬ ਬਦਨਾਮ ਹੋ ਗਿਆ ਹੈ, ਵਧੇ ਬਿਜਲੀ ਰੇਟਾਂ ਕਾਰਨ, ਲੋਕਾਂ ਦਾ ਗੁੱਸਾ ਬਿਜਲੀ ਮੁਲਾਜ਼ਮਾਂ ਤੇ ਨਿਕਲਦਾ ਹੈ, ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਆਉਂਦੇ ਨੇ, ਲੋਕ ਘੱਟ ਕਰਵਾਉਣ ਲਈ ਮਿੰਨਤਾਂ ਤਰਲੇ ਕਰਦੇ ਹਨ ਪਰ ਵਿਭਾਗੀ ਅਧਿਕਾਰੀ ਗਰੀਬ ਤੇ ਲਾਚਾਰ ਲੋਕਾਂ ਨੂੰ ਦੂਰੋਂ ਹੀ ਫਟਕਾਰ ਦਿੰਦੇ ਹਨ ਜਿਸ ਕਾਰਨ ਹੁਣ ਅੱਕੇ ਲੋਕ ਬਿਜਲੀ ਮੁਲਾਜ਼ਮਾਂ ਨੂੰ ਤਿੰਨ ਦੀਆਂ ਤੇਰਾਂ ਕਰ ਕੇ ਮੋੜਨ ਲੱਗੇ ਹਨ।

ਪਿੰਡਾਂ ਵਿੱਚ ਬਿਜਲੀ ਮੁਲਾਜ਼ਮਾਂ ਦਾ ਵਿਰੋਧ ਹੋਣ ਲੱਗਿਆ ਹੈ, ਅਜਿਹੀ ਹੀ ਇੱਕ ਹੋਰ ਵੀਡੀਓ ਹੁਣ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁੱਝ ਕਥਿਤ ਬਿਜਲੀ ਮੁਲਾਜ਼ਮਾਂ ਦਾ ਪਿੰਡ ਵਾਸੀ ਵਿਰੋਧ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਵਿਰੋਧ ਤੋਂ ਬਾਅਦ ਕਥਿਤ ਬਿਜਲੀ ਮੁਲਾਜ਼ਮ ਮੌਕੇ ਤੇ ਭੱਜ ਖੜ੍ਹੇ ਹੁੰਦੇ ਹਨ, ਜਿਨ੍ਹਾਂ ਨੂੰ ਪਿੰਡ ਵਾਸੀ ਰਾਸਤੇ ਵਿੱਚ ਰੋਕ ਕੇ, ਉਨ੍ਹਾਂ ਦਾ ਮੁੜ ਤੋਂ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਹਿਚਾਣ ਪੱਤਰ ਦਿਖਾਉਣ ਲਈ ਕਹਿੰਦੇ ਹਨ, ਹਾਲਾਂਕਿ ਇਹ ਵੀ ਜ਼ਿਕਰ ਕਰਨ ਯੋਗ ਹੈ ਕਿ ਇਸ ਦੌਰਾਨ ਕਿਸੇ ਵੀ ਮੁਲਾਜ਼ਮ ਨੇ ਪਹਿਚਾਣ ਪੱਤਰ ਦਿਖਾਉਣ ਦੀ ਖੇਚਲ ਤੱਕ ਨਹੀਂ ਕੀਤੀ।

ਹੁਣ ਬਾਘਾ ਪੁਰਾਣਾ ਦੀ ਤਹਿਸੀਲ ਵਿੱਚ ਲਹਿਰਾਇਆ ਖਾਲਿਸਤਾਨੀ ਝੰਡਾ, ਪੁਲਿਸ ਨੂੰ ਪਈਆਂ ਭਾਜੜਾਂ

ਫਿਲਹਾਲ ਇਹ ਵੀਡੀਓ ਕਿਥੋਂ ਦੀ ਹੈ, ਅਤੇ ਕਿੰਨੀ ਕੁ ਸੱਚੀ ਹੈ ਇਸ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ, ਪਰ ਇੰਨਾ ਕੁ ਤਾਂ ਜ਼ਰੂਰ ਹੈ ਕਿ ਪਿਛਲੇ ਕੁੱਝ ਸਮੇਂ ਵਿੱਚ ਬਿਜਲੀ ਮੁਲਾਜ਼ਮਾਂ ਦਾ ਵੱਡੇ ਪੱਧਰ ਤੇ ਵਿਰੋਧ ਆਮ ਦੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ ਬਿਜਲੀ ਰੇਟ ਸਰਕਾਰਾਂ ਵੱਲੋਂ ਵਧਾਏ ਗਏ ਨੇ, ਪਰ ਫਿਰ ਲੋਕਾਂ ਦਾ ਗੁੱਸਾ ਬਿਜਲੀ ਮੁਲਾਜ਼ਮਾਂ ਤੇ ਹੀ ਫੁੱਟ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top