News

ਕਟਹਲ ਨਾਲ ਥਾਈਰੈਡ ਹੁੰਦਾ ਹੈ ਕੰਟਰੋਲ, ਹੋਰ ਵੀ ਹੁੰਦੇ ਹਨ ਫ਼ਾਇਦੇ

ਕਟਹਲ ਦੀ ਸਬਜ਼ੀ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ। ਅੱਜ ਅਸੀਂ ਤੁਹਾਨੂੰ ਕਟਹਲ ਵਿਚਲੇ ਗੁਣਾਂ ਬਾਰੇ ਦੱਸਾਂਗੇ। ਕਟਹਲ ਵਿੱਚ ਵਿਟਾਮਿਨ ਏ, ਸੀ, ਥਾਇਮਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹ ਤੱਤ ਆਦਿ ਹੁੰਦੇ ਹਨ ਜੋ ਕਿ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ।

Buy Jack Fruit, Kathal, Artocarpus Heterophyllus ( Grown through seeds ) -  Plant online from Nurserylive at lowest price.

ਇਸ ਲਈ ਇਹ ਚੰਗਾ ਹੈ ਜੇਕਰ ਅਸੀਂ ਆਪਣੇ ਭੋਜਨ ਵਿਚ ਕਟਹਲ ਦੀ ਸਬਜ਼ੀ ਨੂੰ ਵੀ ਸ਼ਾਮਲ ਕਰੀਏ। ਇਸ ਨੂੰ ਖਾਣ ਨਾਲ ਤੁਹਾਨੂੰ ਇਹ ਲਾਭ ਹੋ ਸਕਦੇ ਹਨ।

ਥਾਈਰੈੱਡ ਨਾਲ ਪੀੜਤ ਲੋਕਾਂ ਨੂੰ ਵੀ ਕਟਹਲ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਖਣਿਜ ਹੁੰਦਾ ਹੈ ਜੋ ਕਿ ਥਾਈਰੈਡ ਨੂੰ ਕੰਟਰੋਲ ਕਰਦਾ ਹੈ।

ਹੱਡੀਆਂ ਦੀ ਮਜਬੂਤੀ ਲਈ ਵੀ ਕਟਹਲ ਬਹੁਤ ਲਾਭਦਾਇਕ ਹੈ। ਮੈਗਨੀਸ਼ੀਅਮ ਹੱਡੀਆਂ ਮਜਬੂਤ ਕਰਦਾ ਹੈ। 6. ਕਟਹਲ ਨਾਲ ਅਲਸਰ, ਕਬਜ ਅਤੇ ਪਾਚਣ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ।

ਗਰਮੀਆਂ ਸ਼ੁਰੂ ਹੋ ਰਹੀਆਂ ਹਨ ਇਸ ਲਈ ਜਦ ਵੀ ਕੋਈ ਘਰ ਥੱਕਿਆ ਹੋਇਆ ਜਾਂਦਾ ਹੈ ਤਾਂ ਉਸ ਨੂੰ ਤਾਜਗੀ ਅਤੇ ਊਰਜਾ ਵਾਲੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਤੁਸੀਂ ਜੂਸ ਜਾਂ ਨਿੰਬੂ ਪਾਣੀ ਪੀਂਦੇ ਹੋ ਪਰ ਤੁਸੀਂ ਕੁੱਝ ਵੱਖਰਾ ਵੀ ਬਣਾ ਸਕਦੇ ਹੋ। ਇਸ ਲਈ ਪੱਕੇ ਹੋਏ ਕਟਹਲ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮਲ ਕੇ ਪਾਣੀ ਵਿਚ ਉਬਾਲ ਲਓ ਅਤੇ ਜਦ ਇਹ ਠੰਡਾ ਹੋ ਜਾਵੇ ਤਾਂ ਇਕ ਗਿਲਾਸ ਪੀ ਲਓ। ਇਸ ਨਾਲ ਸਰੀਰ ਵਿਚ ਤਾਜਗੀ ਅਤੇ ਊਰਜਾ ਆਉਂਦੀ ਹੈ।

ਇਸ ਰੇਸ਼ੇਦਾਰ ਫਲ ਵਿਚ ਲੋਹ ਤੱਤ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਇਹ ਅਨੀਮੀਆ ਦੇ ਰੋਗ ਵਿਚ ਬਹੁਤ ਲਾਭਦਾਇਕ ਹੈ।

ਕਟਹਲ ਵਿਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ। ਗਰਮੀਆਂ ਵਿਚ ਤਾਂ ਵਧੇਰੇ ਠੰਡੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਕਟਹਲ ਦਾ ਜੂਸ ਬਹੁਤ ਲਾਭਦਾਇਕ ਹੈ।

Click to comment

Leave a Reply

Your email address will not be published.

Most Popular

To Top