News

ਕਈ ਫੁੱਟ ਉੱਪਰ ਉੱਠ ਰਹੀ ਧਰਤੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ, ਛਿੜੀ ਚਰਚਾ

ਕਹਿੰਦੇ ਨੇ ਕਿ ਕੁਦਰਤ ਬੜੀ ਬੇਅੰਤ ਹੈ ਹਰ ਰੋਜ਼ ਬਹੁਤ ਸਾਰੀਆਂ ਖੋਜਾਂ ਹੁੰਦੀਆਂ ਹਨ। ਪਰ ਆਏ ਦਿਨ ਕੁਦਰਤ ਅੰਦਰ ਕੋਈ ਨਾ ਕੋਈ ਵਰਤਾਰਾ ਅਜਿਹਾ ਵਾਪਰ ਜਾਂਦਾ ਹੈ ਜਿਸ ਨੂੰ ਦੇਖ ਸਭ ਸੋਚੀਂ ਪੈ ਜਾਂਦੇ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਈ ਸੌ ਫੁੱਟ ਧਰਤੀ ਖੁਦ-ਬਾ-ਖੁਦ ਪਾਣੀ ਉੱਪਰ ਉੱਠਦੀ ਦੇਖੀ ਜਾ ਸਕਦੀ ਹੈ।

ਧਰਤੀ ਪਾਣੀ ਵਿੱਚੋਂ ਕਰੀਬ 5 ਫੁੱਟ ਉੱਪਰ ਉੱਠਦੀ ਹੈ ਅਤੇ ਇਹ ਵਰਤਾਰਾ ਲਗਭਗ ਸੌ ਤੋਂ ਡੇਢ ਸੌ ਫੁੱਟ ਤੱਕ ਇਸੇ ਤਰ੍ਹਾਂ ਚਲਦਾ ਹੀ ਰਹਿੰਦਾ ਅਤੇ ਫਿਰ ਅਚਾਨਕ ਧਰਤੀ ਉੱਪਰ ਉੱਠਣ ਕਾਰਨ ਆਲੇ ਦੁਆਲੇ ਖੜ੍ਹਾ ਸਾਰਾ ਪਾਣੀ ਧਰਤੀ ਦੇ ਹੇਠ ਜਾਣ ਲੱਗਦਾ ਹੈ।

ਇਹ ਵੀਡੀਓ ਹਰਿਆਣਾ ਦੀ ਦੱਸੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਪਰ ਇਸ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੀ ਰਾਇ ਲੋਕਾਂ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਕੋਈ ਇਸ ਸਭ ਦਾ ਕਾਰਨ ਧਰਤੀ ਹੇਠ ਗੈਸਾਂ ਦਾ ਇਕੱਠਾ ਹੋਣਾ ਦੱਸ ਰਿਹਾ ਹੈ ਅਤੇ ਕੋਈ ਧਰਤੀ ਹੇਠਾਂ ਲਗਾਤਾਰ ਕੱਢੇ ਜਾ ਰਹੇ ਪਾਣੀ ਨੂੰ। ਪਰ ਇਸ ਬਾਰੇ ਕੁੱਝ ਵੀ ਪੱਕਾ ਫਿਲਹਾਲ ਲਈ ਨਹੀਂ ਕਿਹਾ ਜਾ ਸਕਦਾ।  

Click to comment

Leave a Reply

Your email address will not be published.

Most Popular

To Top