ਕਈ ਗੰਭੀਰ ਬਿਮਾਰੀਆਂ ਕਾਰਨ ਸ਼ੁਰੂਆਤੀ ਲੱਛਣਾਂ ‘ਚ ਬਦਲ ਜਾਂਦੈ ਜੀਭ ਦਾ ਰੰਗ, ਖੋਜ ‘ਚ ਹੋਇਆ ਖ਼ੁਲਾਸਾ

 ਕਈ ਗੰਭੀਰ ਬਿਮਾਰੀਆਂ ਕਾਰਨ ਸ਼ੁਰੂਆਤੀ ਲੱਛਣਾਂ ‘ਚ ਬਦਲ ਜਾਂਦੈ ਜੀਭ ਦਾ ਰੰਗ, ਖੋਜ ‘ਚ ਹੋਇਆ ਖ਼ੁਲਾਸਾ

ਜੇ ਤੁਹਾਡੀ ਜੀਭ ਦਾ ਰੰਗ ਬਦਲ ਰਿਹਾ ਹੈ ਤਾਂ ਬਿਨਾਂ ਸਮਾਂ ਬਰਬਾਦ ਕੀਤੇ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦਰਅਸਲ ਹਾਲ ਹੀ ‘ਚ ਇਕ ਰਿਸਰਚ ਸਾਹਮਣੇ ਆਈ ਹੈ, ਜਿਸ ‘ਚ ਸਾਫ ਲਿਖਿਆ ਹੈ ਕਿ ਕਈ ਗੰਭੀਰ ਬੀਮਾਰੀਆਂ ਦੇ ਸ਼ੁਰੂਆਤੀ ਲੱਛਣਾਂ ‘ਚ ਜੀਭ ਦਾ ਰੰਗ ਬਦਲ ਜਾਂਦਾ ਹੈ।

Tongue and Teeth: functions, structure and significance

ਜੇ ਜੀਭ ਦਾ ਰੰਗ ਚਿੱਟਾ ਹੋ ਗਿਆ ਹੈ ਤਾਂ ਇਹ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਹੈ। ਮਾਹਿਰਾਂ ਦੇ ਅਨੁਸਾਰ, ਜਦੋਂ ਤੁਹਾਡੀ ਜੀਭ ਚਿੱਟੀ ਹੋ ​​ਜਾਂਦੀ ਹੈ, ਤਾਂ ਤੁਹਾਡੇ ਸਰੀਰ ਵਿੱਚ ਪਾਣੀ ਦੀ ਭਾਰੀ ਕਮੀ ਹੋ ਜਾਂਦੀ ਹੈ। ਚਿੱਟੀ ਜੀਭ ਲਿਊਕੋਪਲਾਕੀਆ, ਓਰਲ ਲਾਈਕੇਨ ਪਲੈਨਸ ਅਤੇ ਸਿਫਿਲਿਸ ਵਰਗੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ ਨੂੰ ਦਰਸਾਉਂਦੀ ਹੈ।

ਜੀਭ ਦਾ ਕਾਲਾ ਹੋਣਾ ਇੱਕ ਗੰਭੀਰ ਅਤੇ ਵੱਡੀ ਬਿਮਾਰੀ ਦੀ ਨਿਸ਼ਾਨੀ ਹੈ। ਮਾਹਿਰਾਂ ਮੁਤਾਬਕ ਜੀਭ ਦਾ ਕਾਲਾ ਹੋਣਾ ਕੈਂਸਰ, ਫੰਗਸ ਅਤੇ ਅਲਸਰ ਵਰਗੀ ਬੀਮਾਰੀ ਦਾ ਸੰਕੇਤ ਦਿੰਦਾ ਹੈ। ਗਲੇ ਵਿਚ ਬੈਕਟੀਰੀਆ ਜਾਂ ਫੰਗਸ ਹੋਣ ਕਾਰਨ ਜੀਭ ਦਾ ਰੰਗ ਅਕਸਰ ਕਾਲਾ ਹੋ ਜਾਂਦਾ ਹੈ।

ਡਾਕਟਰਾਂ ਮੁਤਾਬਕ ਪੀਲੀ ਜੀਭ ਜ਼ਿਆਦਾ ਖਾਣ ਨਾਲ ਵੀ ਹੋ ਸਕਦੀ ਹੈ। ਜੇ ਬਿਮਾਰੀ ਦੀ ਗੱਲ ਕਰੀਏ ਤਾਂ ਡੀਹਾਈਡ੍ਰੇਸ਼ਨ, ਲੀਵਰ ਜਾਂ ਮੂੰਹ ਵਿਚ ਜ਼ਿਆਦਾ ਬੈਕਟੀਰੀਆ ਹੋਣ ਕਾਰਨ ਜੀਭ ਦਾ ਰੰਗ ਪੀਲਾ ਪੈਣ ਲੱਗਦਾ ਹੈ। ਇਸ ਕਾਰਨ ਮੂੰਹ ਵਿੱਚ ਬਦਬੂ, ਥਕਾਵਟ ਅਤੇ ਬੁਖਾਰ ਹੋ ਸਕਦਾ ਹੈ।

ਡਾਕਟਰਾਂ ਦੇ ਅਨੁਸਾਰ, ਜੇਕਰ ਤੁਹਾਡੀ ਜੀਭ ਦਾ ਰੰਗ ਲਾਲ ਹੋ ਗਿਆ ਹੈ, ਤਾਂ ਇਹ ਅਕਸਰ ਅਜਿਹੀ ਸਥਿਤੀ ਵਿੱਚ ਹੁੰਦਾ ਹੈ ਜਦੋਂ ਫਲੂ, ਬੁਖਾਰ ਜਾਂ ਇਨਫੈਕਸ਼ਨ ਨੇ ਸਰੀਰ ਵਿੱਚ ਦਸਤਕ ਦਿੱਤੀ ਹੋਵੇ। ਲਾਲ ਜੀਭ ਵਿਟਾਮਿਨ ਬੀ ਅਤੇ ਆਇਰਨ ਦੀ ਕਮੀ ਨੂੰ ਦਰਸਾਉਂਦੀ ਹੈ।

 

 

Leave a Reply

Your email address will not be published.