News

ਕਈ ਉਡਾਨਾਂ ਨੂੰ ਲੈ ਕੇ 1 ਅਕਤੂਬਰ ਤੋਂ ਹੋ ਰਿਹਾ ਹੈ ਵੱਡਾ ਬਦਲਾਅ! ਪੜ੍ਹੋ ਇਹ ਖ਼ਬਰ

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-3 ਤੋਂ 105 ਤੋਂ ਜ਼ਿਆਦਾ ਘਰੇਲੂ ਉਡਾਨਾਂ ਸੰਚਾਲਿਤ ਕਰਨ ਵਾਲੀ ਏਅਰਲਾਈਨ ਇੰਡੀਗੋ ਦੀਆਂ ਕੁੱਝ ਫਲਾਈਟਾਂ ਹੁਣ ਟਰਮੀਨਲ-2 ਤੋਂ ਹੋਣਗੀਆਂ। ਇਹ ਬਦਲਾਅ 1 ਅਕਤੂਬਰ 2020 ਤੋਂ ਲਾਗੂ ਹੋ ਰਹੀਆਂ ਹਨ।

ਇਸ ਤਰ੍ਹਾਂ ਗੋਏਅਰ ਵੀ 1 ਅਕਤੂਬਰ ਤੋਂ ਦਿੱਲੀ ਏਅਰਪੋਰਟ ਤੋਂ ਅਪਣੀ ਕੁੱਝ ਡਾਮੇਸਟਿਕ ਫਲਾਈਟਸ ਨੂੰ ਟਰਮੀਨਲ-2 ਤੇ ਸ਼ਿਫਟ ਕਰ ਰਹੀ ਹੈ। ਇੰਡੀਗੋ ਨੇ ਕਿਹਾ ਕਿ 6E 2000- 6E 2999 ਦਰਮਿਆਨ ਸਾਰੀਆਂ ਫਲਾਈਟਸ 1 ਅਕਤੂਬਰ 2020 ਤੋਂ ਟਰਮੀਨਲ-2 ਤੋਂ ਉਡਾਨ ਭਰਨਗੀਆਂ।

ਇਹ ਵੀ ਪੜ੍ਹੋ: ਅੱਜ ਫਿਰ ਕਿਸਾਨਾਂ ਦੇ ਹੱਕ ’ਚ ਆਏ ਨਵਜੋਤ ਸਿੱਧੂ, ਕਿਸਾਨਾਂ ਨੂੰ ਦਿੱਤੀ ਇਹ ਸਲਾਹ, ਇੰਝ ਨਿਕਲੇਗਾ ਹੱਲ

ਨਾਲ ਹੀ ਇਸ ਗਿਣਤੀ ਵਾਲੀਆਂ ਫਲਾਈਟਸ ਟਰਮੀਨਲ-2 ਤੇ ਹੀ ਲੈਂਡ ਵੀ ਕਰਨਗੀਆਂ। ਇਸ ਤੋਂ ਇਲਾਵਾ ਬਾਕੀ ਸਾਰੀਆਂ ਫਲਾਈਟਸ ਪਹਿਲਾਂ ਦੀ ਤਰ੍ਹਾਂ ਹੀ ਟਰਮੀਨਲ-3 ਤੋਂ ਹੀ ਆਪਰੇਟ ਹੋਣਗੀਆਂ। ਇਸ ਲਈ ਯਾਤਰੀ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਅਪਣੀ ਉਡਾਨ ਗਿਣਤੀ ਅਤੇ ਟਰਮੀਨਲ ਦੀ ਜਾਂਚ ਕਰ ਲੈਣ।

ਇਹ ਵੀ ਪੜ੍ਹੋ: ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਪਿੰਡ ਤੋਂ ਆਈ ਇਹ ਵੱਡੀ ਖ਼ਬਰ

ਇੰਡੀਗੋ ਨੇ ਕਿਹਾ ਕਿ ਯਾਤਰੀ ਅਪਣੇ ਪੀਐਨਆਰ ਦੁਆਰਾ ਕੰਪਨੀ ਦੀ ਵੈਬਸਾਈਟ ਜਾਂ ਮੋਬਾਇਲ ਐਪ ਦੇ ਜ਼ਰੀਏ ਅਪਣੀ ਫਲਾਈਟ ਲਈ ਟਰਮੀਨਲ ਦੀ ਜਾਂਚ ਕਰ ਲੈਣ। ਉੱਥੇ ਹੀ ਗੋਏਅਰ ਹੁਣ ਅਪਣੀਆਂ ਸਾਰੀਆਂ ਫਲਾਈਟਾਂ ਨੂੰ ਟਰਮੀਨਲ-2 ਤੋਂ ਹੀ ਆਪਰੇਟ ਕਰੇਗੀ।

ਗੋਏਅਰ ਨੇ ਵੀ ਟਵੀਟ ਕੀਤਾ ਕਿ ਏਅਰਲਾਈਨ ਦੀ ਦਿੱਤੀ ਤੋਂ ਉਡਾਨ ਭਰਨ ਅਤੇ ਆਈਜੀਆਈ ਏਅਰਪੋਰਟ ਤੇ ਲੈਂਡ ਕਰਨ ਵਾਲੀਆਂ ਸਾਰੀਆਂ ਫਲਾਈਟਾਂ 1 ਅਕਤੂਬਰ ਤੋਂ ਟਰਮੀਨਲ-2 ਤੋਂ ਹੀ ਆਪਰੇਟ ਕੀਤੀਆਂ ਜਾਣਗੀਆਂ। ਇੰਡੀਗੋ ਅਤੇ ਸਪਾਈਸਜੈਟ ਨੇ ਟਰਮੀਨਲ-3 ਤੋਂ ਅਪਣੀ ਫਲਾਈਟ ਨੂੰ 5 ਸਤੰਬਰ ਤੋਂ ਦਿੱਲੀ ਏਅਰਪੋਰਟ ਦੇ ਟਰਮੀਨਲ-2 ਤੇ ਸ਼ਿਫਟ ਕਰ ਦਿੱਤਾ ਸੀ।

ਦਰਅਸਲ, ਇਸ ਦੌਰਾਨ ਟਰਮੀਨਲ-2 ਦੀ ਸਮਰੱਥਾ ਨੂੰ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ ਦੇਸ਼ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਕੋਰੋਨਾ ਸੰਕਟ ਦੇ ਚਲਦੇ ਸੋਸ਼ਲ ਡਿਸਟੈਂਸਿੰਗ ਅਤੇ ਯਾਤਰੀਆਂ ਨੂੰ ਬਿਹਤਰ ਅਨੁਭਵ ਲਈ ਟਰਮੀਨਲ-2 ਤੇ ਵਿਕਾਸ ਕਾਰਜ ਕੀਤਾ ਜਾ ਰਿਹਾ ਸੀ।

ਲਾਕਡਾਊਨ ਤੋਂ ਬਾਅਦ ਅਨਲਾਕ ਦੀ ਪ੍ਰਕਿਰਿਆ ਤਹਿਤ ਮਈ 2020 ਵਿੱਚ ਸਰਕਾਰ ਨੇ ਘਰੇਲੂ ਉਡਾਨਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜੁਲਾਈ 2020 ਵਿੱਚ 21.07 ਲੱਖ ਯਾਤਰੀਆਂ ਤੋਂ ਬਾਅਦ ਅਗਸਤ ਵਿੱਚ ਡਾਮੇਸਟਿਕ ਫਲਾਈਟਸ ਵਿੱਚ ਯਾਤਰੀਆਂ ਦੀ ਗਿਣਤੀ ਵਧੀ ਹੈ।

ਅਗਸਤ ਵਿੱਚ ਕੁੱਲ 28.32 ਲੱਖ ਲੋਕਾਂ ਨੇ ਘਰੇਲੂ ਉਡਾਨ ਭਰੀ ਹੈ। ਮਿਨਿਸਟਰ ਆਫ ਸਿਵਿਲ ਐਵੀਏਸ਼ਨ ਨੇ ਬੁੱਧਵਾਰ ਨੂੰ ਅੰਕੜੇ ਜਾਰੀ ਕਰਦੇ ਹੋਏ ਦਸਿਆ ਕਿ ਹੁਣ ਤੱਕ ਇਸ ਵਿੱਚ 34.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।    

Click to comment

Leave a Reply

Your email address will not be published.

Most Popular

To Top