News

ਔਰਤਾਂ ਲਈ ਮੁਫ਼ਤ ਬੱਸ ਸੇਵਾ ਦੀ ਦੂਜੇ ਦਿਨ ਖੁੱਲ੍ਹੀ ਪੋਲ, ਔਰਤ ਨੂੰ ਬਿਠਾਉਣ ਤੋਂ ਕੀਤਾ ਇਨਕਾਰ

ਪੰਜਾਬ ਸਰਕਾਰ ਨੇ ਭਲਕੇ ਹੀ ਪੰਜਾਬ ਦੀਆਂ ਔਰਤਾਂ ਲਈ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਹੈ, ਜਿਸ ਨਾਲ ਔਰਤਾਂ ਪੰਜਾਬ ਵਿੱਚ ਕੀਤੇ ਵੀ ਬਿਨ੍ਹਾਂ ਕੋਈ ਪੈਸਾ ਦਿੱਤੇ ਮੁਫਤ ਵਿੱਚ ਸਫਰ ਕਰ ਸਕਦੀਆਂ ਹਨ। ਪਰ ਇਸ ਸਕੀਮ ਦਾ ਹਾਲ ਵੀ ਵਿਦਿਆਰਥੀਆਂ ਦੇ ਪਾਸ ਵਰਗਾ ਹੁੰਦਾ ਨਜ਼ਰ ਆ ਰਿਹਾ ਹੈ।

Man crushed under roadways bus

ਹਾਲੇ ਇੱਕ ਦਿਨ ਵੀ ਨਹੀਂ ਹੋਇਆ ਸਕੀਮ ਲਾਗੂ ਹੋਏ ਨੂੰ ਕਿ ਬੱਸਾਂ ਵਾਲੇ ਔਰਤਾਂ ਨੂੰ ਬੱਸਾਂ ਵਿੱਚ ਬਿਠਾਉਣ ਤੋਂ ਇਨਕਾਰ ਕਰਨ ਲੱਗੇ ਹਨ ਜਿਸ ਦੀਆਂ ਕਿ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਹਨਾਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਇੱਕ ਔਰਤ ਨੂੰ ਬੈਠਣ ਲਈ ਕਿੰਨੀ ਮੁਸ਼ੱਕਤ ਕਰਨੀ ਪੈ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਔਰਤ ਨੂੰ ਬੱਸ ਵਿੱਚ ਨਹੀਂ ਬਿਠਾਇਆ ਗਿਆ ਅਤੇ ਉਹ ਬੱਸ ਤੋਂ ਥੱਲੇ ਡਿੱਗ ਜਾਂਦੀ ਹੈ।

ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇਹ ਮੁਫਤ ਬੱਸ ਸੇਵਾ ਦੇ ਸ਼ੁਰੂਆਤੀ ਰੁਝਾਨ ਨੇ, ਹੋ ਸਕਦੇ ਕਿ ਵਿਦਿਆਰਥੀਆਂ ਵਾਂਗੂ ਆਉਂਦੇ ਦਿਨਾਂ ਵਿੱਚ ਔਰਤਾਂ ਅਤੇ ਬੱਸ ਕੰਡਕਟਰਾਂ ਵਿੱਚ ਲੜਾਈਆਂ ਵੀ ਦੇਖਣ ਨੂੰ ਮਿਲਣ ਅਤੇ ਗੱਲਾਂ ਬੱਸਾਂ ਚੋਂ ਧੱਕੇ ਦੇ ਦੇ ਕੇ ਥੱਲੇ ਉਤਾਰਨ ਤੱਕ ਪਹੁੰਚ ਜਾਣ।

ਪਰ ਫਿਲਹਾਲ ਲਈ ਦੂਜੇ ਦਿਨ ਹੀ ਸਕੀਮ ਕਿਤੇ ਨਾ ਕਿਤੇ ਫਲਾਪ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਵੀਡੀਓ ਕਿਥੋਂ ਦੀ ਹੈ ਇਹ ਤਾਂ ਨਹੀਂ ਪਤਾ ਲੱਗ ਸਕਿਆ ਪਰ ਹੁਣ ਦੇਖਣਾ ਇਹੀ ਹੈ ਕਿ ਆਉਣ ਵਾਲੇ ਦਿਨ ਪੰਜਾਬ ਦੀਆਂ ਔਰਤਾਂ ਅਤੇ ਸਰਕਾਰੀ ਬੱਸਾਂ ਲਈ ਕਿਹੋ ਜਿਹੇ ਰਹਿਣ ਵਾਲੇ ਹਨ।

Click to comment

Leave a Reply

Your email address will not be published. Required fields are marked *

Most Popular

To Top