ਔਰਤਾਂ ਨੂੰ ਸਿਹਤਮੰਦ ਰੱਖਦੇ ਹਨ ਇਹ ਸੁਪਰਫੂਡ, ਇਹਨਾਂ ਚੀਜ਼ਾਂ ਨੂੰ ਖੁਰਾਕ ਵਿੱਚ ਕਰੋ ਸ਼ਾਮਲ

 ਔਰਤਾਂ ਨੂੰ ਸਿਹਤਮੰਦ ਰੱਖਦੇ ਹਨ ਇਹ ਸੁਪਰਫੂਡ, ਇਹਨਾਂ ਚੀਜ਼ਾਂ ਨੂੰ ਖੁਰਾਕ ਵਿੱਚ ਕਰੋ ਸ਼ਾਮਲ

ਔਰਤਾਂ ਨੂੰ ਪੀਰੀਅਡਸ ਵਰਗੀਆਂ ਸਮੱਸਿਆਵਾਂ ਕਾਰਨ ਵਿਟਾਮਿਨ ਅਤੇ ਕੈਲਸ਼ੀਅਮ ਦੀ ਘਾਟ ਹੋ ਸਕਦੀ ਹੈ। ਅਜਿਹੇ ’ਚ ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਔਰਤਾਂ ਨੂੰ ਆਪਣੀ ਡਾਈਟ ’ਚ ਵਿਟੀਮਿਨਸ, ਕੈਲਸ਼ੀਅਮ ਅਤੇ ਮਿਨਰਲਸ ਤੋਂ ਭਰਪੂਰ ਡਾਈਟ ਆਪਣੀ ਰੂਟੀਨ ’ਚ ਸ਼ਾਮਿਲ ਕਰਨੇ ਚਾਹੀਦੇ ਹਨ। ਕੁੱਝ ਸੁਪਰਫੂਡ ਖਾਣਾ ਔਰਤਾਂ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਸੁਪਰਫੂਡਸ ’ਚ ਵਿਟਾਮੀਨ ਬਹੁਤ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ..

ਦੁੱਧ ਅਤੇ ਸੰਤਰੇ ਦਾ ਜੂਸ
ਪੀਰੀਅਡਸ ਦੇ ਕਾਰਨ ਔਰਤਾਂ ਦੇ ਸਰੀਰ ’ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਪੂਰੀ ਕਰਨ ਦੇ ਲਈ ਆਪਣੀ ਡਾਈਟ ’ਚ ਫੈਟ ਵਾਲਾ ਦੁੱਧ ਜਾਂ ਸੰਤਰੇ ਦਾ ਜੂਸ ਸ਼ਾਮਿਲ ਕਰ ਸਕਦੇ ਹੋ। ਦੁੱਧ ’ਚ ਪਾਇਆ ਜਾਣ ਵਾਲਾ ਕੈਲਸ਼ੀਅਮ ਬਹੁਤ ਲਾਭਕਾਰੀ ਹੁੰਦਾ ਹੈ। ਸੰਤਰੇ ਦੇ ਜੂਸ ’ਚ ਵਿਟਾਮਿਨ ਡੀ ਪਾਇਆ ਜਾਂਦਾ ਹੈ।

ਦਹੀਂ
ਤੁਸੀਂ ਆਪਣੀ ਡਾਈਟ ’ਚ ਦਹੀਂ ਵੀ ਜ਼ਰੂਰ ਸ਼ਾਮਿਲ ਕਰ ਸਕਦੇ ਹੋ। ਜਾਣਕਾਰੀ ਅਨੁਸਾਰ ਦਹੀਂ ਦੇ ਸੇਵਨ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਹੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ ’ਚ ਮਦਦ ਕਰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਨ ’ਚ ਵੀ ਮਦਦ ਕਰਦਾ ਹੈ।
ਟਮਾਟਰ
ਟਮਾਟਰ ਵੀ ਔਰਤਾਂ ਦੇ ਲਈ ਇੱਕ ਸੁਪਰਫੂਡ ਹੈ। ਇਸ ਵਿੱਚ ਪਾਇਆ ਜਾਣ ਵਾਲਾ ਲਾਈਕੋਪੀਨ ਨਾਮਕ ਪੌਸ਼ਟਿਕ ਤੱਤ ਨੂੰ ਪਾਵਰਹਾਊਸ ਕਿਹਾ ਜਾਂਦਾ ਹੈ। ਇਹ ਪਾਵਰਹਾਉਸ ਔਰਤਾਂ ਨੂੰ ਬ੍ਰੈਸਟ ਕੈਂਸਰ ਤੋਂ ਬਚਾਉਣ ’ਚ ਮਦਦ ਕਰਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਅਤੇ ਚਮੜੀ ਨੂੰ ਸਿਹਤਮੰਦ ਰੱਖਣ ’ਚ ਵੀ ਮਦਦ ਕਰਦਾ ਹੈ।
ਬੇਰੀਜ਼
ਬੇਰੀਆਂ ’ਚ ਤੁਸੀਂ ਸਟ੍ਰਾਬੇਰੀ, ਰਸਬੇਰੀ, ਬਲੂਬੇਰੀ ਅਤੇ ਕਰੈਨਬੇਰੀ ਵਰਗੀਆਂ ਚੀਜ਼ਾਂ ਖਾ ਸਕਦੇ ਹੋ। ਇਨ੍ਹਾਂ ’ਚ ਪਾਏ ਜਾਣ ਵਾਲੇ ਐਂਟੀ-ਕੈਂਸਰ ਪੌਸ਼ਟਿਕ ਤੱਤ ਔਰਤਾਂ ਨੂੰ ਬ੍ਰੈਸਟ ਅਤੇ ਪੇਟ ਦੇ ਕੈਂਸਰ ਤੋਂ ਬਚਾਅ ਸਕਦੇ ਹਨ। ਇਸ ’ਚ ਫੋਲਿਕ ਐਸਿਡ ਵੀ ਚੰਗੀ ਮਾਤਰਾ ’ਚ ਪਾਇਆ ਜਾਂਦਾ ਹੈ।
ਆਂਵਲਾ
ਆਂਵਲਾ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਆਂਵਲੇ ’ਚ ਵਿਟਾਮਿਨ ਸੀ, ਪੋਟਾਸ਼ੀਅਮ, ਕਾਰਬੋਹਾਈਡ੍ਰੇਟ, ਵਿਟਾਮਿਨ-ਏ, ਵਿਟਾਮਿਨ-ਬੀ, ਫਾਇਬਰ, ਪ੍ਰੋਟੀਨ, ਆਈਰਨ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਪੇਟ, ਅੱਖਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹਨ।

ਸੋਇਆਬੀਨ
ਸੋਇਆਬੀਨ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਔਰਤਾਂ ਨੂੰ ਆਪਣੇ ਖਾਣੇ ‘ਚ ਪ੍ਰੋਟੀਨ,ਆਈਰਨ ਵਿਟਾਮਿਨ-ਬੀ ਨਾਲ ਭਰਪੂਰ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਸੋਇਆ ਨਾਲ ਬਣਿਆ ਸੋਇਆ ਦੁੱਧ, ਟੋਫੂ ਵਰਗੇ ਉਤਪਾਦਾਂ ਨੂੰ ਵੀ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਮੱਛੀ
ਜੇਕਰ ਤੁਸੀਂ ਚਿਕਨ ਖਾਂਦੇ ਹੋ ਤਾਂ ਚਰਬੀ ਵਾਲੀ ਮੱਛੀ ਦਾ ਸੇਵਨ ਜ਼ਰੂਰ ਕਰੋ। ਸਾਲਮਨ, ਸਾਰਡਾਈਨਜ਼ ਅਤੇ ਮੈਕਰੇਲ ਮੱਛੀ ਨੂੰ ਵੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ। ਮੱਛੀ ‘ਚ ਪਾਏ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਚਮੜੀ, ਦਿਲ ਦੀਆਂ ਬੀਮਾਰੀਆਂ, ਸਟ੍ਰੋਕ, ਡਿਪਰੈਸ਼ਨ, ਜੋੜਾਂ ਦੇ ਦਰਦ ਅਤੇ ਸੋਜ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦਾ ਹੈ।
ਪਾਲਕ
ਤੁਸੀਂ ਪਾਲਕ ਨੂੰ ਵੀ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ। ਇਸ ਤੋਂ ਇਲਾਵਾ ਹਰੀ ਸਬਜ਼ੀਆਂ ਜਿਵੇ-ਪੱਤਾ ਗੋਭੀ, ਬਰੋਕਲੀ, ਮਟਰ, ਫਲੀਆਂ ਵਰਗੀਆਂ ਚੀਜ਼ਾਂ ਨੂੰ ਵੀ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੋ ਹੋ। ਇਨ੍ਹਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ, ਆਈਰਨ, ਵਿਟਾਮਿਨ, ਕੈਲਸ਼ੀਅਮ ਔਰਤਾਂ ਦੀ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

Leave a Reply

Your email address will not be published.