News

ਓਡੀਸ਼ਾ ਸਰਕਾਰ ਦਾ ਫ਼ੈਸਲਾ, ਅਨਾਥ ਬੱਚਿਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ

ਕੋਰੋਨਾ ਵਾਇਰਸ ਕਾਰਨ ਸਾਰੀ ਦੁਨੀਆ ਪ੍ਰਭਾਵਿਤ ਹੋਈ ਹੈ। ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ। ਕਿਸੇ ਨੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ ਤੇ ਕਿਸੇ ਨੇ ਭੈਣ-ਭਰਾ ਨੂੰ। ਬਹੁਤ ਸਾਰੇ ਬੱਚੇ ਘਰ ਵਿੱਚ ਬੈਠ ਕੇ ਆਨਲਾਈਨ ਕਲਾਸਾਂ ਲਾ ਰਹੇ ਹਨ। ਉੱਥੇ ਹੀ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਓਡੀਸ਼ਾ ਸਰਕਾਰ ਨੇ ਇਕ ਨਵਾਂ ਐਲਾਨ ਕੀਤਾ ਹੈ। ਓਡੀਸ਼ਾ ਸਰਕਾਰ ਵੱਲੋਂ ਅਨਾਥ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।

The latest developments on COVID-19 in the UAE – UAE BARQ

ਗ੍ਰੀਨ ਪੈਸੇਜ ਤਹਿਤ ਓਡੀਸ਼ਾ ਸਰਕਾਰ ਉਹਨਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਵੇਗੀ ਜਿਹਨਾਂ ਨੇ ਮਹਾਂਮਾਰੀ ਵਿੱਚ ਅਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ। ਇਹ ਯੋਜਨਾ ਸੂਬੇ ਵਿੱਚ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਵਿੱਤੀ ਸਹਾਇਤਾ ਦੇਣ ਲਈ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਮਹਾਂਮਾਰੀ ਨਾਲ ਹੁਣ ਤਕ 35 ਬੱਚਿਆਂ ਨੇ ਅਪਣੇ ਮਾਤਾ-ਪਿਤਾ ਨੂੰ ਗਵਾਇਆ ਹੈ।

Listening Activities for Middle School | LoveToKnow

ਸਾਰੇ ਜ਼ਿਲ੍ਹਿਆਂ ਦੇ ਤਹਿਸੀਲਦਾਰਾਂ ਨੂੰ ਮਹਾਂਮਾਰੀ ਕਾਰਨ ਅਨਾਥ ਹੋਏ ਬੱਚਿਆਂ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਸਲਾਹਕਾਰ ਸੁਲਤਾ ਦੇਵ ਨੇ ਦਸਿਆ ਕਿ ਗ੍ਰੀਨ ਪੈਸੇਜ ਯੋਜਨਾ ਸਕੂਲ ਸਮੇਤ ਸਾਰੇ ਪੱਧਰਾਂ ਤੇ ਸਿੱਖਿਆ ਲਾਗਤ ਨੂੰ ਕਵਰ ਕਰਨ ਲਈ ਸ਼ੁਰੂ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਜੇ ਕੋਈ ਅਨਾਥ ਬੱਚਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਵੀ ਪੜ੍ਹ ਰਿਹਾ ਹੈ ਤਾਂ ਉਸ ਦਾ ਖਰਚ ਵੀ ਸਰਕਾਰ ਹੀ ਚੁੱਕੇਗੀ। ਇਸ ਦੇ ਨਾਲ ਹੀ ਉਹਨਾਂ ਦੇ ਟਿਊਸ਼ਨ ਦਾ ਵੀ ਖਰਚ ਸਰਕਾਰ ਵੱਲੋਂ ਕੀਤਾ ਜਾਵੇਗਾ। ਬੱਚਿਆਂ ਨੂੰ ਹਰ ਮਹੀਨੇ ਦੋ ਹਜ਼ਾਰ ਪੈਨਸ਼ਨ ਵੀ ਦਿੱਤੀ ਜਾਵੇਗੀ।

Click to comment

Leave a Reply

Your email address will not be published.

Most Popular

To Top